Thursday, September 19, 2024
spot_img

ਪੁਲਿਸ ਨੇ ਭਗੌੜੇ ਗੈਂਗ ਸਟਾਰ ਵਿੱਕੀ ਉਰਫ਼ ਟਾਈਗਰ ਨੂੰ ਪਿਸਤੌਲ ਤੇ ਜਿੰਦਾ ਕਾਰਤੂਸ ਸਮੇਤ ਕੀਤਾ ਗ੍ਰਿਫਤਾਰ

Must read

ਲੁਧਿਆਣਾ, 4 ਅਗਸਤ: ਲੁਧਿਆਣਾ ਪੁਲਿਸ ਨੇ ਕਤਲ, ਲੁੱਟ-ਖੋਹ ਅਤੇ ਕੁੱਟਮਾਰ ਵਰਗੇ ਗੰਭੀਰ ਅਪਰਾਧਾਂ ਦੇ ਮਾਮਲਿਆਂ ‘ਚ ਪਿਛਲੇ ਕਾਫੀ ਸਮੇਂ ਤੋਂ ਭਗੌੜੇ ਗੈਂਗਸਟਰ ਵਿੱਕੀ ਉਰਫ ਟਾਈਗਰ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਉਸ ਨੂੰ ਨਜਾਇਜ਼ ਹਥਿਆਰ, ਪਿਸਤੌਲ ਅਤੇ ਜਿੰਦਾ ਕਾਰਤੂਸ ਸਮੇਤ ਕਾਬੂ ਕੀਤਾ ਹੈ। ਪੁਲੀਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਦੋ ਦਿਨ ਦੇ ਰਿਮਾਂਡ ’ਤੇ ਲਿਆ ਹੈ।
ਏਡੀਸੀਪੀ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਲੰਬੇ ਸਮੇਂ ਤੋਂ ਲੁਧਿਆਣਾ ਦੇ ਰਹਿਣ ਵਾਲੇ ਗੈਂਗਸਟਰ ਵਿੱਕੀ ਉਰਫ਼ ਟਾਈਗਰ ਦੀ ਭਾਲ ਕਰ ਰਹੀ ਸੀ। ਪੁਲਿਸ ਅਤੇ ਏਜੀਟੀਐਫ ਨੇ ਮਿਲ ਕੇ ਉਸ ਨੂੰ ਫੜਨ ਲਈ ਮੁਹਿੰਮ ਚਲਾਈ। ਸੂਚਨਾ ਦੇ ਆਧਾਰ ‘ਤੇ ਪੁਲਸ ਨੇ ਨਾਕਾਬੰਦੀ ਕਰ ਕੇ ਉਸ ਨੂੰ ਕਾਬੂ ਕਰ ਲਿਆ। ਗੈਂਗਸਟਰ ਵਿੱਕੀ ਕੋਲੋਂ 32 ਬੋਰ ਦੇਸੀ ਪਿਸਤੌਲ, ਦੋ ਪਿਸਤੌਲ, ਹਥਿਆਰ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਜਿਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਸ ਨੇ ਹੁਣ ਤੱਕ ਕਿੱਥੇ ਅਤੇ ਕਿਹੜੇ ਅਪਰਾਧ ਕੀਤੇ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article