Friday, November 22, 2024
spot_img

ਪਿਓਰ ਮਿਲਕ ਪ੍ਰੋਡਕਟਸ ਪ੍ਰਾਈਵੇਟ ਕੰਪਨੀ ‘ਤੇ ED ਦਾ ਐਕਸ਼ਨ, ਚੰਨੀ ਬਜਾਜ ਸਮੇਤ ਚਾਰ ਹੋਰ ‘ਤੇ ਕਸਿਆ ਸ਼ਿਕੰਜਾ!

Must read

ਲੁਧਿਆਣਾ, 5 ਅਕਤੂਬਰ। ਸ਼ਰਾਬ ਕਿੰਗ ਵਜੋਂ ਜਾਣੇ ਜਾਂਦੇ ਚਰਨਜੀਤ ਸਿੰਘ ਚੰਨੀ ਬੈਂਕ ਧੋਖਾਧੜੀ ਮਾਮਲੇ ਵਿੱਚ ਈਡੀ ਦੇ ਰਡਾਰ ’ਤੇ ਆ ਗਏ ਹਨ। ਉਨ੍ਹਾਂ ਨੇ ਇਹ ਧੋਖਾਧੜੀ ਕਰੀਬ ਛੇ ਸਾਲ ਪਹਿਲਾਂ ਮੈਸਰਜ਼ ਪਿਓਰ ਮਿਲਕ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ (ਪੀਐੱਮਪੀਪੀਐੱਲ) ਨਾਂ ਦੀ ਕੰਪਨੀ ਬਣਾ ਕੇ ਐਸਬੀਆਈ ਤੋਂ ਕਰੋੜਾਂ ਰੁਪਏ ਦਾ ਬੈਂਕ ਲੋਨ ਦੇ ਜਰੀਏ ਕੀਤੀ ਸੀ। ਇਸ ਮਾਮਲੇ ਵਿੱਚ ਐਸਬੀਆਈ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਪਹਿਲਾਂ ਤੋਂ ਹੀ ਐਫਆਈਆਰ ਦਰਜ ਕਰਵਾਈ ਜਾ ਚੁੱਕੀ ਹੈ, ਪਰ ਹੁਣ ਈਡੀ ਵੱਲੋਂ ਉਕਤ ਮਾਮਲੇ ਵਿੱਚ ਇੱਕ ਸ਼ਿਕਾਇਤ ਦੇ ਆਧਾਰ ’ਤੇ ਬਜਾਜ ਦੇ ਵੱਖ ਵੱਖ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਸੀ। ਜਿਸ ਵਿੱਚ ਈਡੀ ਵੱਲੋਂ ਕਰੀਬ 1.14 ਕਰੋੜ ਰੁਪਏ ਦੀ ਨਕਦੀ ਅਤੇ ਜਾਇਦਾਦ ਜ਼ਬਤ ਕਰ ਲਈ ਗਈ ਹੈ। ਇਸ ਤੋਂ ਪਹਿਲਾਂ ਈਡੀ ਵਲੋਂ ਉਕਤ ਮਾਮਲੇ ’ਚ ਬਜਾਜ ਨਾਲ ਜੁੜੀ 24.94 ਕਰੋੜ ਰੁਪਏ ਦੀ ਅਚੱਲ ਜਾਇਦਾਦ ਵੀ ਜ਼ਬਤ ਕੀਤੀ ਜਾ ਚੁੱਕੀ ਹੈ। ਈਡੀ ਦੀ ਇਹ ਸਾਰੀ ਕਾਰਵਾਈ ਜਲੰਧਰ ਜ਼ੋਨਲ ਦਫ਼ਤਰ ਵੱਲੋਂ ਅੰਜਾਮ ਦਿੱਤਾ ਗਿਆ। ਇਸ ਦੀ ਜਾਣਕਾਰੀ ਇੱਕ ਪ੍ਰੈਸ ਨੋਟ ਰਾਹੀਂ ਦਿੱਤੀ ਗਈ ਹੈ।
ਈਡੀ ਦੇ ਜਲੰਧਰ ਜ਼ੋਨਲ ਦਫ਼ਤਰ ਨੇ 62.13 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਨਾਲ ਸਬੰਧੰਤ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਕੰਪਨੀ ਮੈਸਰਜ਼ ਪਿਓਰ ਮਿਲਕ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਦੇ ਐਮਡੀ ਚਰਨਜੀਤ ਸਿੰਘ ਚੰਨੀ ਬਜਾਜ ਅਤੇ ਚਾਰ ਹੋਰ ਮੁਲਜ਼ਮਾਂ ਵਿਰੁੱਧ ਮਾਨਯੋਗ ਵਿਸ਼ੇਸ਼ ਅਦਾਲਤ (ਪੀਐਮਐਲਏ), ਮੋਹਾਲੀ ਵਿੱਚ ਇਸਤਗਾਸਾ ਸ਼ਿਕਾਇਤ (ਪੀਸੀ) ਦਾਇਰ ਕੀਤੀ ਹੈ। ਮਾਨਯੋਗ ਵਿਸ਼ੇਸ਼ ਅਦਾਲਤ ਨੇ 30 ਅਕਤੂਬਰ 2024 ਨੂੰ ਪੀ.ਸੀ. ਦਾ ਨੋਟਿਸ ਲਿਆ ਸੀ । ਈਡੀ ਨੇ ਕੇਂਦਰੀ ਜਾਂਚ ਬਿਊਰੋ, ਈਓਯੂ-4, ਨਵੀਂ ਦਿੱਲੀ ਦੁਆਰਾ ਆਈਪੀਸੀ, 1860 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ, 1988 ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਦਰਜ ਐਫਆਈਆਰ ਦੇ ਆਧਾਰ ’ਤੇ ਆਪਣੀ ਜਾਂਚ ਸ਼ੁਰੂ ਕੀਤੀ ਹੈ। ਈਡੀ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੈਸਰਜ਼ ਪੀ.ਐਮ.ਪੀ.ਪੀ.ਐਲ. ਨੇ ਕਰਜ਼ੇ ਦੀ ਵਰਤੋਂ ਉਸ ਉਦੇਸ਼ ਦੇ ਲਈ ਨਹੀਂ ਕੀਤੀ, ਜਿਸ ਲਈ ਕਰਜ਼ਾ ਦਿੱਤਾ ਗਿਆ ਸੀ ਅਤੇ ਮੈਸਰਜ਼ ਪੀ.ਐਮ.ਪੀ.ਪੀ.ਐਲ. ਦੇ ਐਮ.ਡੀ. ਚਰਨਜੀਤ ਸਿੰਘ ਬਜਾਜ ਨੇ ਵੱਖ-ਵੱਖ ਸ਼ੈੱਲ ਸੰਸਥਾਵਾਂ ਰਾਹੀਂ ਅਪਰਾਧ ਦੀ ਕਮਾਈ (ਪੀ.ਓ.ਸੀ.) ਨੂੰ ਡਾਇਵਰਟ ਕੀਤਾ। ਇਸ ਤੋਂ ਇਲਾਵਾ 37.82 ਕਰੋੜ ਰੁਪਏ ਦੀ ਹੋਰ ਪੀਓਸੀ ਧੋਖਾਧੜੀ ਦੇ ਤਰੀਕਿਆਂ ਦੀ ਵਰਤੋਂ ਕਰਕੇ ਵੱਖ-ਵੱਖ ਸਬੰਧਤ ਸੰਸਥਾਵਾਂ ਨੂੰ ਡਾਇਵਰਟ ਕੀਤਾ ਗਿਆ। ਅਗਲੇਰੀ ਜਾਂਚ ਜਾਰੀ ਹੈ
ਕੀ ਹੈ ਪੂਰਾ ਮਾਮਲਾ
ਨਵੰਬਰ 2019 ਵਿੱਚ, ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਬਜਾਜ ’ਤੇ ਭਾਰਤੀ ਸਟੇਟ ਬੈਂਕ (ਐਸਬੀਆਈ) ਨਾਲ 73.41 ਕਰੋੜ ਰੁਪਏ ਦੀ ਧੋਖਾਧੜੀ ਅਤੇ ਡੇਅਰੀ ਉਤਪਾਦਾਂ ਦੀ ਇਕਾਈ ਲਈ ਕਰਜ਼ੇ ਦੀ ਹੇਰਫੇਰੀ ਦੇ ਲਈ ਬੁੱਕ ਕੀਤਾ ਸੀ। ਮੁਲਜ਼ਮਾਂ ਵਿੱਚ ਪਿਓਰ ਮਿਲਕ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ, ਬਜਾਜ, ਉਸਦੀ ਪਤਨੀ ਅਤੇ ਅਣਪਛਾਤੇ ਸਮਾਜ ਸੇਵੀ ਅਤੇ ਨਿੱਜੀ ਵਿਅਕਤੀ ਸ਼ਾਮਲ ਹਨ। ਸਾਰੇ ਵਿਅਕਤੀਆਂ ’ਤੇ ਧੋਖਾਧੜੀ, ਕੀਮਤੀ ਸੁਰੱਖਿਆ ਦੀ ਜਾਲਸਾਜੀ, ਧੋਖਾ ਦੇਣ ਦੇ ਮਕਸਦ ਨਾਲ ਜਾਲਸਾਜੀ, ਜਾਅਲੀ ਦਸਤਾਵੇਜ਼ਾਂ ਨੂੰ ਅਸਲ ਵਜੋਂ ਵਰਤੋ ਕਰਨ ਅਤੇ ਉਪਯੋਗ ਕਰਨ ਅਤੇ ਕਈ ਹੋਰ ਮਾਮਲਿਆਂ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਡਿਪਟੀ ਜਨਰਲ ਮੈਨੇਜਰ ਨੇ ਦਰਜ ਕਰਵਾਈ ਸੀ ਸ਼ਿਕਾਇਤ
ਬਜਾਜ ’ਤੇ ਐਸਬੀਆਈ ਦੇ ਡਿਪਟੀ ਜਨਰਲ ਮੈਨੇਜਰ ਜਗਦੀਸ਼ ਲਾਲ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਨੇ ਬਜਾਜ ਅਤੇ ਉਸਦੀ ਪਤਨੀ ’ਤੇ ਫਰਜ਼ੀ ਕੰਪਨੀਆਂ ਨੂੰ ਅਦਾਇਗੀਆਂ ਕਰਕੇ ਅਤੇ ਉੱਚ ਕਰਜ਼ੇ ਦੀਆਂ ਸਹੂਲਤਾਂ ਪ੍ਰਾਪਤ ਕਰਨ ਲਈ ਖਾਤਿਆਂ ਨੂੰ ਕਾਗਜ਼ੀ ਹੇਰਾਫੇਰੀ ਕਰਕੇ ਕੇ ਉਸਦੀ ਕੰਪਨੀ ਪਿਓਰ ਮਿਲਕ ਪ੍ਰੋਡਕਟਸ ਦੁਆਰਾ ਲਏ ਗਏ ਕਰਜ਼ਿਆਂ ਦਾ ਗਬਨ ਕਰਨ ਦਾ ਦੋਸ਼ ਲਗਾਇਆ ਸੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article