ਲੁਧਿਆਣਾ ਦੇ ਨਵੇਂ ਪੁਲਿਸ ਕਮਿਸ਼ਨਰ ਆਈਪੀਐਸ ਸਵਪਨ ਸ਼ਰਮਾ ਨੇ ਅਹੁਦਾ ਸੰਭਾਲਣ ਤੋਂ ਬਾਅਦ ਹੁਕਮ ਜਾਰੀ ਕੀਤੇ ਹਨ। CP ਆਫਿਸ ਵਿੱਚ ਹੁਣ ਮੁਲਾਜ਼ਮ ਆਨ ਡਿਊਟੀ ਜੀਨ, ਟੀ-ਸ਼ਰਟ ਤੇ ਸਪੋਰਟਸ ਸ਼ੂਅ ਨਹੀ ਪਾ ਸੱਕਣਗੇ। ਮੁਲਾਜ਼ਮ ਲੜਕੀਆਂ ਨੂੰ ਵੀ ਸਲਵਾਰ ਸੂਟ ਪਾਉਣ ਦੇ ਹੁਕਮ ਦਿੱਤੇ ਹਨ।
ਨਵੇਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਕਿ ਦਫਤਰ ਵਿੱਚ ਤਾਇਨਾਤ ਪੁਲਿਸ ਕਰਮਚਾਰੀਆਂ ਦਾ ਸਿਵਲ ਕਪੜਿਆਂ ਵਿੱਚ ਪਹਿਰਾਵਾ ਸਹੀ ਨਹੀ ਹੁੰਦਾ ਅਤੇ ਉਨ੍ਹਾਂ ਵੱਲੋਂ ਜੀਨ, ਟੀ-ਸ਼ਰਟ, ਸਪੋਰਟਸ ਬੂਟ ਆਦਿ ਪਹਿਨੇ ਜਾਂਦੇ ਹਨ। ਪੁਲਿਸ ਵਿਭਾਗ ਇਕ ਅਨੁਸ਼ਾਸ਼ਕੀ ਜਮਾਤ ਹੋਣ ਕਾਰਨ ਦਫ਼ਤਰ ਵਿੱਚ ਤਾਇਨਾਤ ਸਮੂਹ ਕਰਮਚਾਰੀਆਂ/ਕਰਮਚਾਰਨਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਰਸਮੀ ਪੈਂਟ ਸ਼ਰਟ ਅਤੇ ਸਲਵਾਰ ਸੂਟ ਸਮੇਤ ਦੁਪੱਟਾ ਪਹਿਨਿਆ ਜਾਣਾ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਇਨ੍ਹਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।