ਪਿਛਲੇ ਕਈ ਦਿਨਾਂ ਤੋਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਰਹੇ ਹਨ। ਐਮਸੀਐਕਸ ਉਤੇ ਅੱਜ 18 ਮਈ ਨੂੰ ਸੋਨੇ ਦੀ ਕੀਮਤ ₹747 ਦੀ ਗਿਰਾਵਟ ਨਾਲ ₹157,800 ਪ੍ਰਤੀ 10 ਗ੍ਰਾਮ ਉਤੇ ਬੰਦ ਹੋਈ। ਚਾਂਦੀ ਦੀ ਕੀਮਤ ₹4,000 ਦੀ ਗਿਰਾਵਟ ਨਾਲ ₹267,901 ਪ੍ਰਤੀ ਕਿਲੋਗ੍ਰਾਮ ‘ਤੇ ਕਾਰੋਬਾਰ ਕਰ ਰਹੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ।
ਦਿੱਲੀ ਸਰਾਫਾ ਬਾਜ਼ਾਰ ਵਿਚ 24-ਕੈਰੇਟ ਸੋਨੇ ਦੀ ਕੀਮਤ ₹157,070 ਪ੍ਰਤੀ 10 ਗ੍ਰਾਮ ਹੈ, ਜਦੋਂ ਕਿ 22-ਕੈਰੇਟ ਸੋਨੇ ਦੀ ਦਰ ₹143,990 ਪ੍ਰਤੀ 10 ਗ੍ਰਾਮ ਉਤੇ ਵਪਾਰ ਕਰ ਰਹੀ ਹੈ। ਇਸ ਦੌਰਾਨ ਮੁੰਬਈ ਅਤੇ ਕੋਲਕਾਤਾ ਵਿੱਚ 24-ਕੈਰੇਟ ਸੋਨੇ ਦੀ ਕੀਮਤ ₹156,920 ਪ੍ਰਤੀ 10 ਗ੍ਰਾਮ ਹੈ, ਅਤੇ 22-ਕੈਰੇਟ ਸੋਨੇ ਦੀ ਕੀਮਤ ₹143,850 ਪ੍ਰਤੀ 10 ਗ੍ਰਾਮ ਹੈ।
ਸੋਨੇ ਦੀ ਕੀਮਤ 0.33 ਪ੍ਰਤੀਸ਼ਤ ਡਿੱਗ ਕੇ 4,547 ਡਾਲਰ ਪ੍ਰਤੀ ਔਂਸ ਉਤੇ ਵਪਾਰ ਕਰ ਰਹੀ ਹੈ। ਚਾਂਦੀ 2.41 ਪ੍ਰਤੀਸ਼ਤ ਡਿੱਗ ਕੇ 75,675 ਡਾਲਰ ਪ੍ਰਤੀ ਔਂਸ ‘ਤੇ ਵਪਾਰ ਕਰ ਰਹੀ ਹੈ। ਘਰੇਲੂ ਸਰਾਫਾ ਬਾਜ਼ਾਰ ਵਿੱਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ।




