ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਵਿੱਚ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਇਟਾਵਾ ‘ਚ ਇਕ ਟਰੇਨ ਕਰੀਬ ਅੱਧਾ ਘੰਟਾ ਸਟੇਸ਼ਨ ‘ਤੇ ਸਿਗਨਲ ਦਾ ਇੰਤਜ਼ਾਰ ਕਰਦੀ ਰਹੀ। ਟਰੇਨ ਡਰਾਈਵਰ ਹਾਰਨ ਵਜਾ ਕੇ ਥੱਕ ਗਿਆ ਪਰ ਕੋਈ ਸਿਗਨਲ ਨਹੀਂ ਮਿਲਿਆ ਅਤੇ ਟਰੇਨ ਅੱਗੇ ਨਹੀਂ ਵਧ ਸਕੀ। ਇਸ ਘਟਨਾ ਕਾਰਨ ਟਰੇਨ ‘ਚ ਬੈਠੇ ਸਾਰੇ ਯਾਤਰੀ ਪ੍ਰੇਸ਼ਾਨ ਹੋ ਗਏ। ਜਦੋਂ ਇਸ ਦੇ ਪਿੱਛੇ ਦੀ ਵਜ੍ਹਾ ਸਾਹਮਣੇ ਆਈ ਤਾਂ ਹਰ ਕੋਈ ਹੈਰਾਨ ਰਹਿ ਗਿਆ।
ਰੇਲ ਗੱਡੀ ਸਟੇਸ਼ਨ ‘ਤੇ ਹੀ ਰੁਕੀ ਕਿਉਂਕਿ ਡਿਊਟੀ ‘ਤੇ ਸਟੇਸ਼ਨ ਮਾਸਟਰ ਸੌਂ ਗਿਆ ਸੀ। 3 ਮਈ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਸਬੰਧਤ ਸਟੇਸ਼ਨ ਮਾਸਟਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਸਟੇਸ਼ਨ ਮਾਸਟਰ ਖਿਲਾਫ ਵੀ ਜਾਂਚ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪਟਨਾ-ਕੋਟਾ ਐਕਸਪ੍ਰੈਸ ਟਰੇਨ ਇਟਾਵਾ ਨੇੜੇ ਉੜੀ ਮੋਡ ਰੋਡ ਸਟੇਸ਼ਨ ‘ਤੇ ਕਰੀਬ ਅੱਧੇ ਘੰਟੇ ਤੱਕ ਸਿਗਨਲ ਦਾ ਇੰਤਜ਼ਾਰ ਕਰਦੀ ਰਹੀ। ਇਹ ਰੇਲਵੇ ਸਟੇਸ਼ਨ ਆਗਰਾ ਡਿਵੀਜ਼ਨ ‘ਚ ਪੈਂਦਾ ਹੈ ਪਰ ਅੱਧਾ ਘੰਟਾ ਬੀਤ ਜਾਣ ‘ਤੇ ਵੀ ਟਰੇਨ ਨਹੀਂ ਚੱਲੀ। ਕਾਰਨ ਇਹ ਸੀ ਕਿ ਸਟੇਸ਼ਨ ਮਾਸਟਰ ਗੂੜ੍ਹੀ ਨੀਂਦ ਸੁੱਤਾ ਹੋਇਆ ਸੀ। ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਸਟੇਸ਼ਨ ਮਾਸਟਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਸਟੇਸ਼ਨ ਮਾਸਟਰ ਦੀ ਇਸ ਲਾਪਰਵਾਹੀ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ।