ਮੋਹਾਲੀ: ਲੁਧਿਆਣਾ ਦੇ Blogger ਭਾਨਾ ਸਿੱਧੂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮੋਹਾਲੀ ਅਦਾਲਤ ਨੇ ਭਾਨਾ ਸਿੱਧੂ ਨੂੰ ਵੱਡੀ ਰਾਹਤ ਦੇ ਦਿੱਤੀ ਗਈ ਹੈ। ਭਾਨਾ ਸਿੱਧੂ ਨੂੰ 50 ਹਜ਼ਾਰ ਰੁਪਏ ਮੁਚਲਕਾ ਭਰਨ ਮਗਰੋਂ ਮਲੇਰਕੋਟਲਾ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਹੈ।
ਦੱਸ ਦਈਏ ਕਿ ਬਲੋਗਰ ਭਾਨਾ ਸਿੱਧੂ ਖਿਲਾਫ ਮੋਹਾਲੀ ਦੀ ਇਮੀਗ੍ਰੇਸ਼ਨ ਕੰਪਨੀ ਮਾਲਕ ਵੱਲੋਂ ਜਬਰਨ ਵਸੂਲੀ ਅਤੇ ਡਰਾਉਣ ਧਮਕਾਉਣ ਦਾ ਕੇਸ ਦਰਜ ਸੀ। ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਦਾਲਤ ਵੱਲੋਂ ਭਾਨੇ ਸਿੱਧੂ ਨੂੰ ਜੇਲ੍ਹ ਭੇਜ ਦਿੱਤਾ ਸੀ। ਅੱਜ ਮੋਹਾਲੀ ਦੀ ਅਦਾਲਤ ਵੱਲੋਂ ਭਾਨਾ ਸਿੱਧੂ ਜ਼ਮਾਨਤ ਦਿੱਤੀ ਗਈ ਹੈ।