Sunday, September 8, 2024
spot_img

ਚਿੱਟੇ ਨਾਲ ਪਿੰਡ ਕੋਟਲਾ ਲਹਿਲ ‘ਚ ਨੌਜਵਾਨ ਦੀ ਮੌਤ, ਪਿੰਡ ਵਾਲਿਆ ਨੇ ਨਸ਼ਾ ਤਸਕਰ ਨੂੰ ਫੜ ਕੀਤਾ ਪੁਲਿਸ ਹਵਾਲੇ

Must read

ਦਿ ਸਿਟੀ ਹੈੱਡ ਲਾਈਨਸ

ਸੰਗਰੂਰ, 7 ਫਰਵਰੀ: ਨਸ਼ਿਆਂ ਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ ਦੇ ਤਹਿਤ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਨਾਲ ਪੰਜਾਬ ‘ਚ ਹੋ ਰਹੀਆਂ ਨੌਜਵਾਨ ਮੌਤਾਂ ਨੂੰ ਠੱਲ੍ਹ ਪੈ ਸਕੇ। ਇਸੇ ਤਰ੍ਹਾਂ ਹੀ ਸੰਗਰੂਰ ਜ਼ਿਲ੍ਹੇ ਦੇ ਕਸਬਾ ਲਹਿਰਾਗਾਗਾ ਨੇੜਲੇ ਪਿੰਡ ਕੋਟੜਾ ਲਹਿਲ ਵਿਖੇ ਚਿੱਟੇ ਕਾਰਨ ਇਕ ਨੌਜਵਾਨ ਕਰਨਵੀਰ ਸਿੰਘ (22) ਦੀ ਮੌਤ ਹੋ ਗਈ। ਜਿਸ ਤੋਂ ਦੁਖੀ ਪਿੰਡ ਵਾਲਿਆ ਨੇ ਨਸ਼ਾ ਤਸਕਰ ਨੂੰ ਫੜ ਕੇ ਪੁਲਿਸ ਥਾਣਾ ਲਹਿਰਾ ਵਿਖੇ ਫੜਾ ਦਿੱਤਾ।ਉਪਰੰਤ ਪਿੰਡ ਦੇ ਸੈਂਕੜੇ ਨੌਜਵਾਨ, ਬਜ਼ੁਰਗ ਅਤੇ ਔਰਤਾਂ ਪਿੰਡ ਦੇ ਹੋਰ ਨੌਜਵਾਨਾਂ ਨੂੰ ਬਚਾਉਣ ਖਾਤਰ ਇਕੱਠੇ ਹੋ ਕੇ ਥਾਣਾ ਲਹਿਰਾ ਵਿਖੇ ਪਹੁੰਚੇ ਗਏ। ਪੁਲਿਸ ਨੂੰ ਸੂਚਨਾ ਦੇਣ ਤੋਂ ਬਾਅਦ ਨੌਜਵਾਨ ਦਾ ਸੰਸਕਾਰ ਕੀਤਾ ਗਿਆ।
ਪਿੰਡ ਦੇ ਨੌਜਵਾਨ ਆਗੂ ਗਮਦੂਰ ਸਿੰਘ, ਅਮਨਦੀਪ ਸਿੰਘ, ਮਾਈ ਮਨਜੀਤ ਕੌਰ ਨੇ ਦੱਸਿਆ ਕਿ ਪਿੰਡ ਵਿੱਚ ਨਸ਼ੇ ਨਾਲ ਤਿੰਨ- ਚਾਰ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ, ਪ੍ਰੰਤੂ ਪੁਲੀਸ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਨੇ ਕਿਹਾ ਕਿ ਨਸ਼ਾ ਕਰਨ ਵਾਲੇ ਪਿੰਡ ਵਿੱਚ ਲੱਗੀ ਤਿੰਨ ਲੱਖ ਰੁਪਏ ਦੀ ਜਿੰਮ ਵੀ ਨਸ਼ਿਆਂ ਦੀ ਪੂਰਤੀ ਲਈ ਵੇਚ ਗਏ। ਉਪਰੋਕਤ ਆਗੂਆਂ ਨੇ ਮੰਗ ਕੀਤੀ ਕੀ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਪਿੰਡ ਵਿੱਚ ਹੋ ਰਹੀਆਂ ਨੌਜਵਾਨ ਮੌਤਾਂ ਨੂੰ ਠੱਲ੍ਹ ਪੈ ਸਕੇ।

ਥਾਣਾ ਮੁਖੀ ਲਹਿਰਾ ਇੰਸਪੈਕਟਰ ਰਣਬੀਰ ਸਿੰਘ ਨੇ ਕਿਹਾ ਕਿ ਮੇਰੇ ਕੋਲ ਪਿੰਡ ਕੋਟੜਾ ਲਹਿਲ ਦੇ ਕਾਫ਼ੀ ਗਿਣਤੀ ਵਿੱਚ ਲੋਕ ਆਏ ਹਨ। ਜਿਸ ਸਬੰਧੀ ਅਸੀਂ ਇਕ ਨੌਜਵਾਨ ਨੂੰ ਨਸ਼ਾ ਵੇਚਣ ਸਬੰਧੀ ਪੁੱਛ ਗਿੱਛ ਲਈ ਹਿਰਾਸਤ ਵਿੱਚ ਵੀ ਲਿਆ ਹੈ। ਉਨਾਂ ਉਕਤ ਨੌਜਵਾਨ ਦੀ ਮੌਤ ਸਬੰਧੀ ਕਿਹਾ ਕਿ ਸਾਨੂੰ ਇਸ ਸਬੰਧੀ ਕੋਈ ਇਤਲਾਹ ਨਹੀਂ ਦਿੱਤੀ ਗਈ। ਉਹਨਾਂ ਪਿੰਡ ਵਿੱਚ ਨਸ਼ਿਆਂ ਖਿਲਾਫ ਕਮੇਟੀ ਬਣਾਉਣ ਲਈ ਪਿੰਡ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਤਾਂ ਜੋ ਇਹ ਕਮੇਟੀਆਂ ਜਿੱਥੇ ਨਸ਼ਾ ਵੇਚਣ ਵਾਲਿਆਂ ਨੂੰ ਰੋਕ ਸਕਣ, ਨਾਲ ਹੀ ਸਾਨੂੰ ਵੀ ਇਤਲਾਹ ਕਰਨ। ‌

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article