ਦਿ ਸਿਟੀ ਹੈੱਡਲਾਈਨਸ
ਲੁਧਿਆਣਾ, 18 ਜਨਵਰੀ: ਥਾਣਾ ਡਾਬਾ ਪੁਲਿਸ ਨੇ ਚਾਰ ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਕਤਲ ਕਰਨ ਵਾਲੇ ਆਰੋਪੀ ਨੂੰ ਨੇਪਾਲ ਸਰਹੱਦ ਤੋਂ ਗ੍ਰਿਫਤਾਰ ਕਰ ਲਿਆ ਸੀ। ਆਰੋਪੀ ਨੂੰ ਅੱਜ ਡਾਬਾ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਹੈ। ਆਰੋਪੀ 28 ਦਸੰਬਰ ਨੂੰ ਬੱਚੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਫਰਾਰ ਹੋ ਗਿਆ ਸੀ। ਜਿਸ ਦੀ ਭਾਲ ਵਿੱਚ ਡਾਬਾ ਪੁਲਿਸ ਨੇ ਆਰੋਪੀ ਦੀ ਫੋਟੋ ਜਾਰੀ ਕਰਕੇ 2 ਲੱਖ ਰੁਪਏ ਦਾ ਇਨਾਮ ਰੱਖਿਆ ਸੀ।
ਆਰੋਪੀ ਸੋਨੂੰ ਪਿਛਲੇ ਸਾਲ ਆਪਣੇ ਭਰਾ ਕੋਲ ਰਹਿਣ ਲਈ ਆਇਆ ਸੀ ਤੇ ਉਹ ਗੈਸ ਸਿਲੰਡਰ ਭਰਨ ਦਾ ਕੰਮ ਕਰਦਾ ਸੀ। 28 ਦਸੰਬਰ ਨੂੰ ਆਰੋਪੀ ਸੋਨੂੰ ਬੱਚੀ ਨੂੰ ਚੀਜ਼ ਦਿਵਾਉਣ ਦੇ ਬਹਾਨੇ ਉਸਦੀ ਨਾਨੀ ਦੀ ਚਾਹ ਦੀ ਦੁਕਾਨ ਤੋਂ ਲੈ ਗਿਆ ਸੀ।ਜਿਸ ਤੋਂ ਬਾਅਦ ਬੱਚੀ ਗਾਇਬ ਸੀ। ਦੁਪਹਿਰ ਤੱਕ ਬੱਚੀ ਦੇ ਨਾ ਮਿਲਣ ਕਰਕੇ ਪਰਿਵਾਰ ਵਾਲਿਆਂ ਨੇ ਬੱਚੀ ਦੀ ਤਲਾਸ਼ ਸ਼ੁਰੂ ਕੀਤੀ ਤੇ ਦੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਦੋਂ ਪੁਲਿਸ ਨੇ ਬੱਚੀ ਦੀ ਤਲਾਸ਼ ਵਿੱਚ ਇਲਾਕੇ ਦੇ CCTV ਕੈਮਰੇ ਚੈੱਕ ਕੀਤੇ ਤਾਂ ਬੱਚੀ ਸੋਨੂੰ ਨਾਲ ਨਜ਼ਰ ਆਈ। ਪੁਲਿਸ ਤੇ ਪਰਿਵਾਰ ਵਾਲਿਆਂ ਨੇ ਸੋਨੂੰ ਦੇ ਕਮਰੇ ਵਿੱਚ ਪਏ ਬੈਡ ਵਿਚੋਂ ਬੱਚੀ ਦੀ ਲਾਸ਼ ਮਿਲੀ।ਜਿਸ ‘ ਤੇ ਪੁਲਿਸ ਨੇ ਬੱਚੀ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਤੇ ਗਲਾ ਕੁੱਟ ਕੇ ਮਾਰਨ ਦੀ ਪੁਸ਼ਟੀ ਹੋਈ ਅਤੇ ਬੱਚੀ ਦੇ ਪ੍ਰਾਈਵੇਟ ਪਾਰਟਸ ਤੇ ਖੂਨ ਦੇ ਨਿਸ਼ਾਨ ਸਨ।
ਪੁਲਿਸ ਨੇ ਬੱਚੀ ਦੇ ਪਰਿਵਾਰ ਵਾਲਿਆ ਦੀ ਸ਼ਿਕਾਇਤ ਤੇ ਡਾਬਾ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ।