ਭਵਾਨੀਗੜ੍ਹ, 15 ਜੂਨ: ਗਰਮੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਮੌਸਮ ਵਿਭਾਗ ਵਲੋਂ ਵੀ ਹੀਟਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅਗਲੇ 4,5 ਦਿਨਾਂ ਤੱਕ ਗਰਮੀ ਤੋਂ ਕੋਈ ਰਾਹਤ ਨਾ ਮਿਲਣ ਦੀ ਕੋਈ ਆਸ ਨਹੀਂ ਹੈ। ਵਧਦੀ ਗਰਮੀ ਕਾਰਨ ਅਤੇ ਨੌਜਵਾਨ ਦੀ ਲਾਪਰਵਾਹੀ ਦੇ ਕਾਰਨ ਮੋਬਾਈਲ ਫੋਨ ਨੂੰ ਚਾਰਜਿੰਗ ਕਰਦੇ ਸਮੇਂ ਅੱਗ ਲੱਗਣ ਦੀ ਵੀਡਿਓ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਨੌਜਵਾਨ ਘਰ ਵਿੱਚ ਮੋਬਾਇਲ ਫੋਨ ਨੂੰ ਚਾ ਲਗਾ ਕੇ ਪੱਬ ਜੀ ਗੇਮ ਖੇਡ ਰਿਹਾ ਸੀ, ਕਿ ਅਚਾਨਕ ਮੋਬਾਇਲ ਫੋਨ ਵਿਚੋਂ ਅੱਗ ਦੀ ਲਾਟ ਨਿਕਲੀ। ਵਾਇਰਲ ਵੀਡਿਓ ਵਿੱਚ ਨੌਜਵਾਨ ਆਪਣੇ ਛੋਟੇ ਭਰਾ ਨੂੰ ਪਾਣੀ ਲਿਆਉਣ ਲਈ ਕਹਿੰਦਾ ਹੈ ਕਿ ਮੋਬਾਇਲ ਫੋਨ ਨੂੰ ਅੱਗ ਲੱਗ ਗਈ। ਇਸ ਮੌਕੇ ਨੌਜਵਾਨਾਂ ਨੂੰ ਪੱਬ ਜੀ ਗੇਮ ਖੇਡਣ ਵਾਲਿਆ ਨੂੰ ਸੇਧ ਦਿੰਦਿਆਂ ਕਿਹਾ ਕੀ ਉਹ ਕੰਨਾਂ ਨੂੰ ਹੱਥ ਲਗਾਉਂਦਾ ਹੈ ਤੇ ਕਹਿੰਦਾ ਕਿ ਅੱਗੇ ਤੋਂ ਕਦੇ ਵੀ ਚਾਰਜਿੰਗ ਫੋਨ ਲਗਾ ਕੇ ਕਦੇ ਗੇਮ ਨਹੀਂ ਖੇਡੇਗਾ ਅਤੇ ਹੋ ਪੱਬ ਜੀ ਗੇਮ ਖੇਡਣ ਵਾਲਿਆ ਨੂੰ ਵੀ ਸੇਧ ਦਿੱਤੀ।