ਜ਼ਿਲ੍ਹਾ ਮਜਿਸਟਰੇਟ ਸੰਗਰੂਰ ਸੰਦੀਪ ਰਿਸ਼ੀ ਭਾਰਤੀ ਨਾਗਰਿਕ ਸੁਰੱਖਿਆ 2023 ਤਹਿਤ ਧਾਰਾ 163 ਅਧੀਨ ਪ੍ਰਾਪਤ ਹੋਇਆ । ਧਾਰਾ ਦੀ ਵਰਤੋਂ ਕਰਦਿਆਂ ਚੌਲਾਂ ਦੇ ਸ਼ਲੈਡਾਂ, ਪੋਟਰੀ ਫਾਰਮਾਂ ਅਤੇ ਭੱਠਿਆਂ ਅਤੇ ਹੋਰ ਛੋਟੇ ਅਦਾਰੇ ਦੀਆਂ ਇੰਡਸਟਰੀਆਂ ਅਤੇ ਸ਼ਹਿਰੀ ਪੇਂਡੂ ਰਿਹਾਇਸ਼ੀ ਮਕਾਨ ਮਾਲਕਾਂ ਨੂੰ ਸਖ਼ਤ ਹੁਕਮ ਜਾਰੀ ਕੀਤੇ ਹਨ । ਇਨ੍ਹਾਂ ਹੁਕਮਾਂ ‘ਚ ਕਿਹਾ ਗਿਆ ਕਿ ਉਕਤ ਮਾਲਕ ਆਪਣੀਆਂ ਫਰਮਾਂ ‘ਚ ਅਤੇ ਘਰਾਂ ‘ਚ ਰਹਿਣ ਵਾਲੇ ਜਾਂ ਕੰਮ ਕਰਨ ਵਾਲੇ ਕਿਰਾਏਦਾਰਾਂ ਦਾ ਨਾਮ, ਪੂਰਾ ਪਤਾ, ਫ਼ੋਟੋ ਕਾਪੀ ਆਪਣੇ ਇਲਾਕੇ ਦੀ ਪੁਲਿਸ ਚੌਂਕੀ ਤੁਰੰਤ ਦਰਜ ਕਰਵਾਉਣ । ਮਜ਼ਦੂਰ ਕਾਗਜ਼ ‘ਤੇ ਲਿਖ ਕੇ ਦੇਣ ਕਿ ਉਹ ਆਪਣੀ ਮਰਜ਼ੀ ਨਾਲ ਹੀ ਕੰਮ ‘ਤੇ ਲੱਗੇ ਹਨ।