Tuesday, November 5, 2024
spot_img

ਕੇਬਲਵਨ ਅਤੇ ਸਾਗਾ ਸਟੂਡੀਓਜ਼ ਨੇ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੇ ਸਮਰਥਨ ‘ਚ ਲਿਆ ਸਟੈਂਡ! ਪੰਜ ਲੱਖ ਰੁਪਏ ਦੀ ਸਨਮਾਨ ਰਾਸ਼ੀ ਕਰਨਗੇ ਪ੍ਰਦਾਨ

Must read

ਵਿਸ਼ਵਵਿਆਪੀ OTT ਪਲੇਟਫਾਰਮ ਕੇਬਲਵਨ, ਜੋ ਜਲਦੀ ਹੀ ਲਾਂਚ ਹੋਣ ਵਾਲਾ ਹੈ, ਨੇ ਪ੍ਰਤਿਸ਼ਤਿਤ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਲਈ 5 ਲੱਖ ਰੁਪਏ ਦੀ ਸਨਮਾਨ ਰਾਸ਼ੀ ਦਾ ਐਲਾਨ ਕੀਤਾ ਹੈ। ਇਹ ਐਲਾਨ ਅੱਜ ਉਹਨਾਂ ਦੇ ਸੋਸ਼ਲ ਮੀਡੀਆ ਹੈਂਡਲ ‘ਤੇ ਕੀਤਾ ਗਿਆ, ਜਿਸ ਵਿੱਚ ਉਹਨਾਂ ਦੇ ਨਾਲ ਪ੍ਰਸਿੱਧ ਪੰਜਾਬੀ ਅਦਾਕਾਰਾ ਸੋਨੀਆ ਮਾਨ ਵੀ ਸ਼ਾਮਲ ਸਨ, ਜੋ ਆਉਣ ਵਾਲੇ OTT ਓਰਿਜਨਲ ‘ਕਾਂਸਟੇਬਲ ਹਰਜੀਤ ਕੌਰ’ ਵਿੱਚ ਨਜ਼ਰ ਆਉਣਗੀਆਂ।

ਆਪਣੇ ਅਧਿਕਾਰਿਕ ਬਿਆਨ ਵਿੱਚ, ਕੇਬਲਵਨ ਨੇ ਵਿਨੇਸ਼ ਫੋਗਾਟ ਦੇ ਸਮਰਪਣ ਅਤੇ ਖੇਡ ਭਾਵਨਾ ਦੀ ਸਲਾਹਣਾ ਕੀਤੀ, ਇਹ ਕਹਿੰਦੇ ਹੋਏ ਕਿ ਹਾਲਾਂਕਿ ਉਹ ਹੌਲੇ ਹੌਲੇ ਵਜ਼ਨ ਵੱਧਣ ਕਾਰਨ ਓਲੰਪਿਕ ਤੋਂ ਚੁੱਕ ਗਈ, ਪਰ ਉਹ ਉਹਨਾਂ ਲਈ ਇੱਕ ਸੱਚੀ ਚੈਂਪੀਅਨ ਹੈ। ਕੇਬਲਵਨ ਨੇ ਉਹਨਾਂ ਦੇ ਖੇਡ ਪ੍ਰਤੀ ਜੁਨੂਨ ਅਤੇ ਸਮਰਪਣ ਦੇ ਸਨਮਾਨ ਵਿੱਚ 5 ਲੱਖ ਰੁਪਏ ਦੇ ਯੋਗਦਾਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ, ਕੇਬਲਵਨ ਨੇ ਇਸ ਗੱਲ ‘ਚ ਵੀ ਦਿਲਚਸਪੀ ਦਿਖਾਈ ਹੈ ਕਿ ਜੇਕਰ ਵਿਨੇਸ਼ ਫੋਗਾਟ ਸਹਿਮਤ ਹੁੰਦੀ ਹੈ, ਤਾਂ ਉਹ ਉਹਨਾਂ ਦੀ ਪ੍ਰੇਰਣਾਦਾਇਕ ਕਹਾਣੀ ਨੂੰ “ਸਟੋਰੀਜ਼ ਆਫ ਪੰਜਾਬ” ਸੀਰੀਜ਼ ਦੇ ਤਹਿਤ ਇੱਕ ਫ਼ਿਲਮ ਵਜੋਂ ਪੇਸ਼ ਕਰਨ ਲਈ ਤਿਆਰ ਹਨ। ਇਹ ਫ਼ਿਲਮ ਉਹਨਾਂ ਦੀ ਦ੍ਰਿੜਤਾ ਅਤੇ ਜੀਵਨ ਵਿੱਚ ਆਈ ਚੁਣੌਤੀਆਂ ਨੂੰ ਉਜਾਗਰ ਕਰੇਗੀ।

ਕੇਬਲਵਨ ਦੇ ਸੀਈਓ ਸਿਮਰਨਜੀਤ ਸਿੰਘ ਨੇ ਕਿਹਾ, “ਵਿਨੇਸ਼ ਫੋਗਾਟ ਸਾਡੇ ਦੇਸ਼ ਦਾ ਮਾਣ ਹਨ ਅਤੇ ਇੱਕ ਪਲੇਟਫਾਰਮ ਵਜੋਂ ਅਸੀਂ ਉਹਨਾਂ ਨੂੰ ਸਨਮਾਨ ਪ੍ਰਦਾਨ ਕੀਤਾ ਹੈ। ਜੇਕਰ ਅਸੀਂ ਉਹਨਾਂ ਦੇ ਪਹਿਲਵਾਨ ਵਜੋਂ ਯਾਤਰਾ ‘ਤੇ ਇੱਕ ਫ਼ਿਲਮ ਬਣਾ ਸਕਦੇ ਹਾਂ, ਤਾਂ ਇਹ ਸਾਡੇ ਲਈ ਮਾਣ ਦੀ ਗੱਲ ਹੋਵੇਗੀ। ਉਹਨਾਂ ਨੂੰ ਬਧਾਈ! ਅਸੀਂ ਉਹਨਾਂ ਦੇ ਨਾਲ ਮਜ਼ਬੂਤੀ ਨਾਲ ਖੜੇ ਹਾਂ।” ਕੇਬਲਵਨ ਇੱਕ ਆਲ-ਇਨ-ਵਨ ਐਪਲੀਕੇਸ਼ਨ ਹੈ, ਜਿਸ ਵਿੱਚ VOD, ਡਿਜ਼ੀਟਲ ਲੀਨਿਅਰ ਟੀਵੀ, ਅਤੇ 24×7 ਡਿਜ਼ੀਟਲ ਰੇਡੀਓ ਸ਼ਾਮਲ ਹਨ, ਜੋ ਲਾਂਚ ਹੋਣ ਲਈ ਤਿਆਰ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article