Tuesday, February 11, 2025
spot_img

ਐਲੋਨ ਮਸਕ ਨੇ OpenAI ਲਈ 97.4 ਬਿਲੀਅਨ ਡਾਲਰ ਦੀ ਲਗਾਈ ਬੋਲੀ

Must read

ਟੇਸਲਾ ਅਤੇ ਸਪੇਸਐਕਸ ਦੇ ਸੀਈਓ ਐਲੋਨ ਮਸਕ ਦੀ ਅਗਵਾਈ ਵਿੱਚ ਨਿਵੇਸ਼ਕਾਂ ਦੇ ਇੱਕ ਸਮੂਹ ਨੇ OpenAI ਨੂੰ ਪ੍ਰਾਪਤ ਕਰਨ ਲਈ 97.4 ਬਿਲੀਅਨ ਅਮਰੀਕੀ ਡਾਲਰ ਦੀ ਬੋਲੀ ਲਗਾਈ ਹੈ। ਜਵਾਬ ਵਿੱਚ ਓਪਨਏਆਈ ਦੇ ਸੀਈਓ ਸੈਮ ਆਲਟਮੈਨ ਨੇ ਐਕਸ ਦੁਆਰਾ ਕੀਤੀ ਗਈ ਪੇਸ਼ਕਸ਼ ਦਾ ਮਜ਼ਾਕ ਉਡਾਉਂਦੇ ਹੋਏ ਕਿਹਾ, “ਨਹੀਂ ਧੰਨਵਾਦ, ਪਰ ਜੇ ਤੁਸੀਂ ਚਾਹੋ ਤਾਂ ਅਸੀਂ ਟਵਿੱਟਰ ਨੂੰ 9.74 ਬਿਲੀਅਨ ਡਾਲਰ ਵਿੱਚ ਖਰੀਦ ਲਵਾਂਗੇ।”

ਐਲੋਨ ਮਸਕ ਦੀ ਅਗਵਾਈ ਵਾਲੇ ਇੱਕ ਨਿਵੇਸ਼ਕ ਸਮੂਹ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਟਾਰਟਅੱਪ ਓਪਨਏਆਈ ਨੂੰ 97 ਬਿਲੀਅਨ ਡਾਲਰ ਵਿਚ ਖਰੀਦਣ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ, ਓਪਨਏਆਈ ਦੇ ਸੀਈਓ ਸੈਮ ਆਲਟਮੈਨ ਨੇ ਮਸਕ ਦੇ ਪ੍ਰਸਤਾਵ ਨੂੰ ਰੱਦ ਕਰ ਦਿਤਾ ਹੈ।

ਐਲੋਨ ਮਸਕ ਨੇ ਸਾਲ 2022 ਵਿਚ ਹੀ ਟਵਿੱਟਰ ਨੂੰ 44 ਬਿਲੀਅਨ ਡਾਲਰ ਵਿਚ ਖਰੀਦਿਆ ਸੀ ਅਤੇ ਬਾਅਦ ਵਿੱਚ ਟਵਿੱਟਰ ਦਾ ਨਾਮ ਬਦਲ ਕੇ X ਰੱਖ ਦਿਤਾ ਸੀ। ਐਲੋਨ ਮਸਕ ਦੇ ਆਪਣੇ ਏਆਈ ਸਟਾਰਟਅੱਪ ਐਕਸਏਆਈ ਅਤੇ ਨਿਵੇਸ਼ ਫਰਮਾਂ ਦੇ ਇਕ ਸਮੂਹ ਨੇ ਮਿਲ ਕੇ ਚੈਟਜੀਪੀਟੀ ਨਿਰਮਾਤਾ ਓਪਨਏਆਈ ਨੂੰ 97 ਬਿਲੀਅਨ ਡਾਲਰ ਵਿਚ ਖਰੀਦਣ ਦੀ ਇੱਛਾ ਪ੍ਰਗਟ ਕੀਤੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article