ਆਮ ਆਦਮੀ ਪਾਰਟੀ ਨੇ ਆਪਣੇ ਸੰਗਠਨ ਦਾ ਵਿਸਤਾਰ ਕਰਦੇ ਹੋਏ ਹੁਣ ਐੱਸੀ ਵਿੰਗ ਦਾ ਗਠਨ ਕਰ ਦਿੱਤਾ ਹੈ। ਇਸ ਦੇ ਪ੍ਰੈਜੀਡੈਂਟ ਵਜੋਂ ਸਾਬਕਾ ਵਿਧਾਇਕ ਤੇ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਚੋਣ ਲੜ ਚੁੱਕੇ ਗੁਰਪ੍ਰੀਤ ਸਿੰਘ ਨੂੰ ਨਿਯੁਕਤ ਕੀਤਾ ਹੈ।
ਪਾਰਟੀ ਨੇ ਪੂਰੀ ਰਣਨੀਤੀ ਤਹਿਤ ਐੱਸ ਸੀ ਵਿੰਗ ਦਾ ਗਠਨ ਕੀਤਾ ਹੈ। ਦੁਆਬਾ, ਮਾਝਾ, ਮਾਲਵਾ ਸੈਂਟਰਲ, ਮਾਲਵਾ ਦੱਖਣ ਤੇ ਮਾਲਵਾ ਪੱਛਮ ਵਿਚ 11 ਸਟੇਟ ਸੈਕ੍ਰੇਟਰੀ ਨਿਯੁਕਤ ਕੀਤੇ ਗਏ ਹਨ ਤੇ ਨਾਲ ਹੀ 23 ਜ਼ਿਲ੍ਹਿਆਂ ਦੇ ਇੰਚਾਰਜ ਵੀ ਬਣਾਏ ਗਏ ਹਨ।