ਦਿ ਸਿਟੀ ਹੈੱਡ ਲਾਈਨਸ
ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਆਮ ਬਜਟ 1 ਫਰਵਰੀ, 2024 ਨੂੰ ਪੇਸ਼ ਹੋਣ ਜਾ ਰਿਹਾ ਹੈ। ਇਸ ਨੂੰ ਪੇਸ਼ ਕਰਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਬਜਟ ਨੂੰ ਲੈਕੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਹੈ ਕਿ ਇਸ ਬਜਟ ਵਿੱਚ ਕੋਈ ਵੱਡਾ ਐਲਾਨ ਨਹੀਂ ਹੋਵੇਗਾ, ਫਿਰ ਵੀ ਪੂਰੇ ਦੇਸ਼ ਦੀਆਂ ਨਜ਼ਰਾਂ ਆਮ ਬਜਟ ਉੱਤੇ ਟਿਕੀਆਂ ਹੋਈਆਂ ਹਨ। ਜੇਕਰ ਆਮ ਬਜਟ ਦੇ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਦੇਸ਼ ‘ਚ ਅਜਿਹੇ ਵਿੱਤ ਮੰਤਰੀ ਹੋਏ ਹਨ, ਜੋ ਇਸ ਅਹੁਦੇ ‘ਤੇ ਰਹਿਣ ਦੇ ਬਾਵਜੂਦ ਆਪਣੇ ਕਾਰਜਕਾਲ ਦੌਰਾਨ ਕੋਈ ਆਮ ਬਜਟ ਪੇਸ਼ ਨਹੀਂ ਕਰ ਸਕੇ।
ਦੇਸ਼ ਦੇ ਸਾਬਕਾ ਵਿੱਤ ਮੰਤਰੀ ਕਸ਼ਤੀਸ਼ ਚੰਦਰ ਨਿਯੋਗੀ ਵਿੱਤ ਮੰਤਰੀ ਦੇ ਅਹੁਦੇ ‘ਤੇ ਰਹੇ, ਪਰ ਦੇਸ਼ ਦਾ ਆਮ ਬਜਟ ਪੇਸ਼ ਨਹੀਂ ਕਰ ਸਕੇ। ਦਰਅਸਲ, ਉਹ ਸਾਲ 1948 ਵਿੱਚ ਸਿਰਫ਼ 35 ਦਿਨ ਹੀ ਵਿੱਤ ਮੰਤਰੀ ਰਹੇ ਸਨ।ਉਨ੍ਹਾਂ ਨੇ ਆਰ ਕੇ ਸ਼ਨਮੁਖਮ ਸ਼ੈੱਟੀ ਦੀ ਥਾਂ ਇਹ ਜ਼ਿੰਮੇਵਾਰੀ ਸੰਭਾਲੀ ਸੀ, ਪਰ ਉਨ੍ਹਾਂ ਨੇ ਅਹੁਦਾ ਸੰਭਾਲਣ ਤੋਂ ਸਿਰਫ਼ 35 ਦਿਨਾਂ ਬਾਅਦ ਹੀ ਆਪਣਾ ਅਸਤੀਫ਼ਾ ਸੌਂਪ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਨੂੰ ਆਮ ਬਜਟ ਪੇਸ਼ ਕਰਨ ਦਾ ਮੌਕਾ ਨਹੀਂ ਮਿਲ ਸਕਿਆ।