ਲੁਧਿਆਣਾ, 29 ਜੁਲਾਈ : ‘ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਸੁਆਦ ਗਿਆ’ ਅਸੀਂ ਬਚਪਨ ਤੋਂ ਹੀ ਆਪਣੇ ਬਜ਼ੁਰਗਾਂ ਤੋਂ ਇਹ ਕਹਾਵਤ ਸੁਣਦੇ ਆਏ ਹਾਂ। ਸੁਣ ਕੇ ਬੜਾ ਅਜੀਬ ਲੱਗਦਾ ਸੀ, ਸਾਨੂੰ ਸਕੂਲੀ ਸਿੱਖਿਆ ਲੈਣ ਤੱਕ ਇਸ ਗੱਲ ਦੀ ਪੂਰੀ ਸਮਝ ਆ ਗਈ ਕਿ ਸਾਡੇ ਪਿਓ ਦਾਦੇ ਵਲੋਂ ਕਹੀਆਂ ਗੱਲਾਂ ਸੱਚ ਨੇ, ਜਿਹਨਾਂ ਨੇ ਸਾਨੂੰ ਵਿਰਾਸਤ ਵਿੱਚ ਆਪਣੇ ਖੱਟੇ ਮਿੱਠੇ ਤਜਰਬੇ ਨੂੰ ਸਾਡੇ ਨਾਲ ਸਾਂਝਾ ਕੀਤਾ। ਪਰ ਹੁਣ ਜਦ ਸਾਇੰਸ ਨੇ ਐਨੀ ਜਿਆਦਾ ਤਰੱਕੀ ਕਰ ਲਈ ਹੈ ਤਾਂ ਉਸ ਨੇ ਇਸ ਕਹਾਵਤ ਨੂੰ ਝੂਠਾ ਕਰ ਦਿੱਤਾ ਹੈ। ਹਾਂ ਜੀ ਇਹ ਬਿਲਕੁਲ ਸੱਚ ਹੈ, ਹੁਣ ਇਹ ਕਹਾਵਤ ਝੂਠੀ ਲੱਗਣ ਲੱਗ ਗਈ ਹੈ।
ਹੁਣ ਤੁਸੀਂ ਆਖਦੇ ਹੋਵੋਗੇ ਕਿ ਮੈਂ ਮਜ਼ਾਕ ਕਰ ਰਿਹਾ ਹਾਂ, ਨਹੀਂ ਇਹ ਮਜ਼ਾਕ ਨਹੀਂ ਹੈ, ਇਹ ਬਿਲਕੁਲ ਸੱਚ ਹੈ। ਹੁਣ ਅਗਰ ਤੁਹਾਡੀ ਅੱਖ ਕਿਸੇ ਵੀ ਕਾਰਨ ਖਰਾਬ ਹੋ ਜਾਂਦੀ ਹੈ ਤਾਂ ਤਾਹਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਤੇ ਨਾ ਹੀ ਕੋਈ ਸੋਚਣ ਦੀ ਗੱਲ ਹੈ। ਨਵੀਂ ਅੱਖ ਲਈ ਤਾਹਨੂੰ ਕਿਸੇ ਵੱਡੇ ਖਰਚੇ ਤੋਂ ਵੀ ਡਰਨ ਦੀ ਗੱਲ ਲੋੜ ਨਹੀਂ। ਹਾਂ ਜੀ ਤਾਹਨੂੰ ਨਵੀਂ ਅੱਖ ਮਿਲੇਗੀ ਉਹ ਵੀ ਫਰੀ। ਇਹ ਗੱਲ ਅੱਖਾਂ ਦੇ ਮਾਹਰ ਡਾਕਟਰ ਰਮੇਸ਼ ਮਨਸੂਰਾਂ ਵਾਲੇ ਨੇ ‘ਦ ਸਿਟੀ ਹੈੱਡਲਾਈਨਜ਼’ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ।
ਡਾਕਟਰ ਰਮੇਸ਼ ਮਨਸੂਰਾਂ ਨੇ ਦੱਸਿਆ ਕਿ ਉਹ ਹੁਣ ਤੱਕ 5500 ਸੋ ਤੋਂ ਵੱਧ ਅੱਖਾਂ ਦਾ ਮੁਫ਼ਤ ਟਰਾਂਸਪਲਾਂਟ ਕਰ ਚੁੱਕੇ ਹਨ ਤੇ 8000 ਤੋਂ ਵੱਧ ਦਾਨ ਕੀਤੀਆਂ ਅੱਖਾਂ ਦਾ ਪ੍ਰਾਪਤ ਕਰ ਚੁੱਕੇ ਹਾਂ, ਜੋ ਉੱਤਰੀ ਭਾਰਤ ਵਿੱਚ ਇੱਕ ਰਿਕਾਰਡ ਹੈ। ਉਹਨਾਂ ਕਿਹਾ ਕਿ ਐਨੀ ਐਡਵਾਂਸ ਹੋਣ ਦੇ ਬਾਵਜੂਦ ਬਹੁ ਗਿਣਤੀ ਲੋਕ ਅੱਖਾਂ ਦਾਨ ਨਹੀਂ ਕਰਦੇ ਤੇ ਜਿਉਂਦੀਆਂ ਅੱਖਾਂ ਨੂੰ ਹੀ ਸਾੜ ਦਿੰਦੇ ਨੇ ਤੇ ਨਾ ਚਾਹੁੰਦੇ ਹੋਏ ਵੀ ਪਾਪ ਦੇ ਭਾਗੀਦਾਰ ਬਣ ਜਾਂਦੇ ਹਨ। ਉਹਨਾਂ ਨੇ ਦਸਿਆ ਕਿ ਅੱਖਾਂ ਦਾ ਦਾਨ ਸਿਰਫ਼ ਮੌਤ ਤੋਂ ਬਾਅਦ ਹੀ ਕੀਤਾ ਜਾ ਸਕਦਾ ਹੈ। ਜਿਸ ਲਈ ਉਨ੍ਹਾਂ ਨੂੰ ਜਿਊਂਦੇ ਜੀ ਅੱਖਾਂ ਦਾਨ ਕਰਨ ਲਈ ਸਹਿਮਤੀ ਦੇਣ ਲਈ ਇੱਕ ਫਾਰਮ ਭਰਨ ਹੁੰਦਾ ਹੈ। ਅੱਖਾਂ ਦਾਨ ਕਰਨ ਲਈ ਉੱਤਰੀ ਭਾਰਤ ਦੀ NGO ਪੁਨਰਜੋਤ ਆਈ ਬੈਂਕ। ਉਹਨਾਂ ਨੇ ਦੱਸਿਆ ਕਿ ਜਦੋਂ ਅੱਖਾਂ ਦਾਨ ਕਰਨ ਵਾਲੇ ਦੀ ਕਿਸੇ ਕਾਰਨ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਤਰੁੰਤ ਬਾਅਦ ਇੱਕ ਮੈਸੇਜ ਕਰਨਾ ਹੁੰਦਾ ਹੈ, ਫਿਰ ਟੀਮ ਜਾ ਕੇ ਉਸ ਦੀਆਂ ਪੁਤਲੀਆਂ ਜਾਂ ਪੂਰੀ ਅੱਖਾਂ ਨੂੰ ਬੜੇ ਹੀ ਵਧੀਆਂ ਤਰੀਕੇ ਨਾਲ ਕੱਢ ਕੇ ਸਵੇ ਕਰ ਲੈਂਦੇ ਹਨ ਤੇ ਕੱਢੀਆਂ ਅੱਖਾਂ ਦੀ ਥਾਂ ਨਕਲੀ ਅੱਖ ਪਾ ਦਿੰਦੇ ਨੇ ਤਾਂ ਜੋ ਬੁਰਾ ਨਾ ਲੱਗੇ। ਫਿਰ ਇਹਨਾਂ ਅੱਖਾਂ ਨੂੰ ਪੰਜ ਤੋਂ ਲੈਕੇ 15 ਦਿਨਾਂ ਤੱਕ ਸੰਭਾਲਿਆ ਜਾ ਸਕਦਾ ਹੈ। ਪਰ ਇਸ ਨੂੰ ਜਿਨ੍ਹਾਂ ਜਲਦੀ ਹੋਵੇ ਟਰਾਂਸਪਲਾਂਟ ਕੀਤਾ ਜਾਂਦਾ ਹੈ, ਉਹ ਵੀ ਬਿਲਕੁਲ ਫਰੀ। ਹਾਂ ਜੀ ਤੁਸੀ ਕੋਈ ਸੁਪਨਾ ਨਹੀਂ ਦੇਖ ਰਹੇ ਨਾ ਹੀ ਕੋਈ ਫਿਲਮ, ਅਗਰ ਕੋਈ ਤੁਹਾਡੇ ਘਰ ਜਾਂ ਆਸ ਪਾਸ ਕੋਈ ਅੱਖਾਂ ਖਰਾਬ ਹੋ ਜਾਣ ਕਾਰਨ ਪ੍ਰੇਸ਼ਾਨ ਹੈ ਤਾਂ ਉਸ ਨੂੰ ਇਹ ਜਰੂਰ ਸੁਨੇਹਾ ਦੇ ਦਿਓ ਤਾਂ ਉਹ ਇਸ ਰੰਗਲੀ ਦੁਨੀਆ ਦਾ ਆਨੰਦ ਮਾਣ ਸਕੇ।
ਇਸ ਮਾਮਲੇ ਵਿੱਚ ਕਿਸੇ ਨੂੰ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਉਹ ਥੱਲੇ ਦਿੱਤੇ ਲਿੰਕ ਤੇ ਕਲਿੱਕ ਕਰੋ।