ਪੱਛਮੀ ਯਮਨ ਦੇ ਸ਼ਹਿਰ ਹੋਦੇਦਾਹ ‘ਤੇ ਅਮਰੀਕੀ ਹਵਾਈ ਹਮਲਿਆਂ ਵਿੱਚ ਘੱਟੋ-ਘੱਟ ਤਿੰਨ ਲੋਕ ਮਾਰੇ ਗਏ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਹੋਏ ਹਮਲਿਆਂ ਵਿੱਚ ਕੇਂਦਰੀ ਹੋਦੇਦਾਹ ਦੇ ਮਨਸੂਰੀਆ ਜ਼ਿਲ੍ਹੇ ਵਿੱਚ “ਇੱਕ ਜਲ ਪ੍ਰੋਜੈਕਟ ਅਤੇ ਇਸਦੀ ਇਮਾਰਤ” ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜ਼ਿਲ੍ਹੇ ਦੇ ਵਸਨੀਕਾਂ ਨੇ ਦੱਸਿਆ ਕਿ ਮਲਬੇ ਹੇਠ ਦੱਬੇ ਬਚੇ ਲੋਕਾਂ ਦੀ ਭਾਲ ਜਾਰੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕੀ ਫੌਜ ਨੇ ਉੱਤਰ-ਪੱਛਮੀ ਪ੍ਰਾਂਤਾਂ ਹੱਜਾਹ ਅਤੇ ਸਾਦਾ ਵਿੱਚ ਕਈ ਥਾਵਾਂ ‘ਤੇ ਹਵਾਈ ਹਮਲੇ ਕੀਤੇ। ਕੁਝ ਦਿਨ ਪਹਿਲਾਂ ਹੂਤੀ ਮੀਡੀਆ ਨੇ ਉੱਤਰੀ ਯਮਨ ਦੇ ਕਈ ਸਥਾਨਾਂ ‘ਤੇ ਅਮਰੀਕੀ ਹਵਾਈ ਹਮਲਿਆਂ ਦੀ ਰਿਪੋਰਟ ਦਿੱਤੀ ਸੀ। ਜਿਸ ਵਿੱਚ ਰਾਜਧਾਨੀ ਸਨਾ ਦੇ ਪੱਛਮ ਵਿੱਚ ਬਾਨੀ ਮਾਤਰ ਜ਼ਿਲ੍ਹੇ ਵਿੱਚ ਮਾਊਂਟ ਨਬੀ ਸ਼ੁਐਬ ਅਤੇ ਸਾਦਾ ਸ਼ਾਮਲ ਹਨ। ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਈਰਾਨ ਸਮਰਥਿਤ ਹੂਤੀ ਬਾਗ਼ੀ ਜੋ ਉੱਤਰੀ ਯਮਨ ਦੇ ਜ਼ਿਆਦਾਤਰ ਹਿੱਸੇ ਨੂੰ ਕੰਟਰੋਲ ਕਰਦੇ ਹਨ, 2014 ਤੋਂ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਸਰਕਾਰ ਨਾਲ ਲੜ ਰਹੇ ਹਨ।
ਅਮਰੀਕੀ ਫੌਜ ਨੇ 15 ਮਾਰਚ ਤੋਂ ਉੱਤਰੀ ਯਮਨ ਵਿੱਚ ਹੂਤੀ ਦੇ ਕਬਜ਼ੇ ਵਾਲੇ ਇਲਾਕਿਆਂ ‘ਤੇ ਹਵਾਈ ਹਮਲੇ ਮੁੜ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਸਮੂਹ ਨੂੰ ਇਸ ਖੇਤਰ ਵਿੱਚ ਅਮਰੀਕੀ ਜਲ ਸੈਨਾ ਅਤੇ ਅੰਤਰਰਾਸ਼ਟਰੀ ਸ਼ਿਪਿੰਗ ਰੂਟਾਂ ‘ਤੇ ਹਮਲਾ ਕਰਨ ਤੋਂ ਰੋਕਿਆ ਜਾ ਸਕੇ।