ਹਰਿਆਣਾ ਅਤੇ ਪੰਜਾਬ ਦੇ ਖੇਤਰਾਂ ‘ਚ ਬਹੁਤ ਹੀ ਜਲਦ 3 ਹੋਰ ਨਵੇਂ ਐਕਸਪ੍ਰੈਸਵੇਅਸ ਬਣਨ ਜਾ ਰਹੇ ਹਨ। ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਇਹ ਤਿੰਨ ਨਵੇਂ ਹਾਈਵੇ ਬਣਾਏ ਜਾਣਗੇ। ਦੱਸ ਦਈਏ ਕਿ ਇਹ ਹਾਈਵੇ ਪਾਣੀਪਤ ਤੋਂ ਡੱਬਵਾਲੀ ਹਾਈਵੇਅ, ਹਿਸਾਰ ਤੋਂ ਰੇਵਾੜੀ ਹਾਈਵੇਅ ਅਤੇ ਅੰਬਾਲਾ ਤੋਂ ਦਿੱਲੀ ਹਾਈਵੇਅ ਵਿਚਕਾਰ ਬਣਾਏ ਜਾਣਗੇ। ਕੇਂਦਰ ਨੇ ਇਨ੍ਹਾਂ ਤਿੰਨਾਂ ਰਾਸ਼ਟਰੀ ਰਾਜਮਾਰਗਾਂ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਸ ਨਾਲ ਜੀ.ਟੀ.ਰੋਡ ‘ਤੇ ਆਵਾਜਾਈ ਦਾ ਬੋਝ ਘੱਟ ਕਰਨ ‘ਚ ਮਦਦ ਮਿਲੇਗੀ। ਇਨ੍ਹਾਂ ਪ੍ਰੋਜੈਕਟਾਂ ਕਾਰਨ ਹਰਿਆਣਾ ਅਤੇ ਪੰਜਾਬ ਸੂਬਿਆਂ ਦੇ ਕਈ ਇਲਾਕਿਆਂ ‘ਚ ਜ਼ਮੀਨਾਂ ਦੇ ਭਾਅ ਵੱਧ ਸਕਦੇ ਸਨ।