Friday, November 22, 2024
spot_img

ਸਾਵਧਾਨ ! ਸਰਦੀ ਨਾ ਪੈਣ ਕਾਰਨ ਲੁਧਿਆਣੇ ਵਾਲਿਆ ਨੂੰ ਡੰਗਿਆ ਇਸ ਡੰਗ ਨੇ, ਤਾਂ ਹੋ ਗਏ ਸਭ ਬੇਹਾਲ, ਪੜ੍ਹੋ ਪੂਰਾ ਮਾਮਲਾ !

Must read

ਲੁਧਿਆਣਾ ਵਿੱਚ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੈ। ਨਵੰਬਰ ਮਹੀਨੇ ਵਿੱਚ ਠੰਢ ਨਾ ਪੈਣ ਕਾਰਨ ਡੇਂਗੂ ਫੈਲਾਉਣ ਵਾਲੇ ਏਡੀਜ਼ ਇਜਿਪਟੀ ਮੱਛਰ ਦਾ ਡੰਗ ਵਧ ਗਿਆ ਹੈ। ਡੇਂਗੂ ਦੇ ਡੰਗ ਕਾਰਨ ਲੋਕ ਹਰ ਰੋਜ਼ ਬਿਮਾਰ ਹੋ ਰਹੇ ਹਨ। ਹੁਣ ਤੱਕ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 300 ਨੂੰ ਪਾਰ ਕਰ ਚੁੱਕੀ ਹੈ। ਇਕੱਲੇ ਅਕਤੂਬਰ ਮਹੀਨੇ ਵਿੱਚ 176 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਮਾਹਿਰਾਂ ਅਨੁਸਾਰ ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਵਿੱਚ ਡੇਂਗੂ ਦੇ ਜ਼ਿਆਦਾ ਮਰੀਜ਼ ਪਾਏ ਜਾਂਦੇ ਹਨ। ਪਰ ਪਿਛਲੇ ਸਾਲਾਂ ਦੇ ਮੁਕਾਬਲੇ ਇਹ ਅੰਕੜਾ ਅਜੇ ਵੀ ਘੱਟ ਹੈ। ਡੇਂਗੂ ਦਾ ਪ੍ਰਕੋਪ ਨਵੰਬਰ ਤੱਕ ਰਹਿੰਦਾ ਹੈ। ਅਜਿਹੇ ‘ਚ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਹੁਣ ਮੌਸਮ ਵੀ ਬਦਲ ਗਿਆ ਹੈ। ਸਵੇਰ ਅਤੇ ਸ਼ਾਮ ਨੂੰ ਹਲਕੀ ਠੰਡ ਸ਼ੁਰੂ ਹੋ ਗਈ ਹੈ।
ਪਿਛਲੇ ਸਾਲ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 750 ਤੋਂ ਵੱਧ ਹੋ ਗਈ ਸੀ। ਮਾਹਿਰ ਡਾਕਟਰਾਂ ਅਨੁਸਾਰ ਦਸੰਬਰ ਦੇ ਪਹਿਲੇ ਜਾਂ ਦੂਜੇ ਹਫ਼ਤੇ ਮਰੀਜ਼ਾਂ ਦੀ ਗਿਣਤੀ ਘਟ ਸਕਦੀ ਹੈ। ਡੇਂਗੂ ਦਾ ਮੱਛਰ ਸਵੇਰੇ ਅਤੇ ਸ਼ਾਮ ਸਮੇਂ ਕੱਟਦਾ ਹੈ। ਇਸ ਲਈ ਅਜਿਹੇ ਕੱਪੜੇ ਪਹਿਨੋ ਜਿਸ ਨਾਲ ਸਾਰਾ ਸਰੀਰ ਢੱਕਿਆ ਰਹੇ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article