ਦਾਣਾ ਮੰਡੀ ਟਰਾਂਸਪੋਟੇਸ਼ਨ ਘੁਟਾਲਾ
ਦਿ ਸਿਟੀ ਹੈਡਲਾਈਨਜ਼
ਲੁਧਿਆਣਾ, 16 ਦਸੰਬਰ
ਤਕਰੀਬਨ ਸਾਢੇ ਚਾਰ ਮਹੀਨੇ ਦੇ ਬਾਅਦ ਅੱਜ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂੰ ਪੰਕਜ ਮਲਹੋਤਰਾ ਨੇ ਦਾਣਾ ਮੰਡੀ ਟਰਾਂਸਪੋਟੇਸ਼ਨ ਘੁਟਾਲੇ ਦੇ ਕੇਸ ਵਿੱਚ ਵਿਜੀਲੈਂਸ ਦਫ਼ਤਰ ਲੁਧਿਆਣਾ ਵਿੱਚ ਸਰੰਡਰ ਕਰ ਦਿੱਤਾ। ਮੀਨੂੰ ਪੰਕਜ ਮਲਹੋਤਰਾ ਆਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਤੋਂ ਫ਼ਰਾਰ ਸੀ। 24 ਦਸੰਬਰ ਤੱਕ ਅਗਰ ਉਹ ਪੇਸ਼ ਨਾ ਹੁੰਦਾ ਤਾਂ ਉਸਨੂੰ ਭਗੌਡ਼ਾ ਕਰਾਰ ਦਿੱਤਾ ਜਾਣਾ ਸੀ। ਇਸੇ ਡਰ ਤੋਂ ਅੱਜ ਮੀਨੂੰ ਪੰਕਜ ਮਲਹੋਤਰਾ ਨੇ ਵਿਜੀਲੈਂਸ ਵਿੱਚ ਸਰੰਡਰ ਕਰ ਦਿੱਤਾ।
ਦੱਸ ਦਈਏ ਕਿ ਦਾਣਾ ਮੰਡੀ ਟਰਾਂਸਪੋਟੇਸ਼ਨ ਘੁਟਾਲੇ ਵਿੱਚ ਸਾਬਕਾ ਮੰਤਰੀ ਆਸ਼ੂ ਸਣੇ ਮੀਨੂੰ ਪੰਕਜ ਮਲਹੋਤਰਾ ਤੇ ਕਰੀਬ 20 ਤੋਂ ਵੱਧ ਲੋਕ ਨਾਮਜ਼ਦ ਹਨ। ਇਸ ਮਾਮਲੇ ਵਿੱਚ ਕਈਆਂ ਦੀਆਂ ਗ੍ਰਿਫ਼ਤਾਰੀਆਂ ਵੀ ਹੋ ਚੁੱਕੀਆਂ ਹਨ। ਫਿਲਹਾਲ ਸਾਬਕਾ ਡਿਪਟੀ ਡਾਇਰੈਕਟਰ ਸਿੰਗਲਾ ਤੇ ਇੰਦਰਜੀਤ ਇੰਦੀ ਫ਼ਰਾਰ ਹਨ।