Thursday, March 28, 2024
spot_img

ਲੁਧਿਆਣਾ ਦੇ Hyatt Regency Hotel ਨੂੰ ਉਡਾਉਣ ਦੀ ਮਿਲੀ ਧਮਕੀ

Must read

 ਈ-ਮੇਲ ਰਾਹੀਂ ਉਡਾਉਣ ਦੀ ਧਮਕੀ, ਪੁਲੀਸ ਨੇ ਹੋਟਲ ਨੂੰ ਪਾਇਆ ਘੇਰਾ

ਦਿ ਸਿਟੀ ਹੈੱਡਲਾਈਨਜ਼

ਲੁਧਿਆਣਾ, 27 ਦਸੰਬਰ

ਲੁਧਿਆਣਾ ਦੇ ਫਿਰੋਜ਼ਪੁਰ ਰੋਡ ’ਤੇ ਸਥਿਤ ਹਿਯਾਤ ਰਿਜੇਂਸੀ ਹੋਟਲ ਨੂੰ ਉਡਾਉਣ ਦੀ ਧਮਕੀ ਭਰੀ ਕਾਲ ਆਈ ਹੈ। ਈ-ਮੇਲ ਰਾਹੀਂ ਹੋਟਲ ਨੂੰ ਉਡਾਉਣ ਦੀ ਗੱਲ ਕਹੀ। ਹੋਟਲ ਮੈਨੇਜਰ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ’ਚ ਹੜਕੰਪ ਮਚ ਗਿਆ। ਹੋਟਲ ਦੇ ਬਾਹਰ ਪੁਲੀਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਜੇਸੀਪੀ ਸੌਮਿਆ ਮਿਸ਼ਰਾ, ਏਡੀਸੀਪੀ ਰੁਪਿੰਦਰ ਕੌਰ ਸਰਾਂ, ਸੀਆਈਏ-1 ਅਤੇ ਸੀਆਈਏ-2 ਦੇ ਅਧਿਕਾਰੀ ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਗਏ। ਪੁਲੀਸ ਨੇ ਫਿਰੋਜ਼ਪੁਰ ਰੋਡ ’ਤੇ ਸਥਿਤ ਰਿਜੈਂਸੀ ਹੋਟਲ ਦੀ ਘੇਰਾਬੰਦੀ ਕਰ ਦਿੱਤੀ। 100 ਤੋਂ ਵੱਧ ਮੁਲਾਜ਼ਮ ਮੌਕੇ ’ਤੇ ਪਹੁੰਚ ਗਏ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article