ਦਿ ਸਿਟੀ ਹੈੱਡ ਲਾਈਨਸ
ਲੁਧਿਆਣਾ,19 ਜਨਵਰੀ : ਸਤਲੁਜ ਦਰਿਆ ਦੇ ਪੁੱਲ ‘ਤੇ ਸ਼੍ਰੀਨਗਰ ਨੂੰ ਜਾ ਰਹੀ ਸਕੂਲ ਬੱਸ ਨੂੰ ਅਚਾਨਕ ਅੱਗ ਲੱਗ ਗਈ। ਬੱਸ ਦੇ ਡਰਾਈਵਰ ਤੇ ਉਸ ਦੇ ਸਾਥੀ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਡਰਾਈਵਰ ਨੇ ਟੋਲ ਪਲਾਜ਼ਾ ਤੇ ਆ ਕੇ ਫਾਈਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਈਰ ਬ੍ਰਿਗੇਡ ਦੇ ਆਉਣ ਤੋਂ ਪਹਿਲਾਂ ਬੱਸ ਜਲ ਕੇ ਰਾਖ ਹੋ ਗਈ।
ਬੱਸ ਦੇ ਡਰਾਇਵਰ ਅਰਵਿੰਦਰ ਨੇ ਦੱਸਿਆ ਕਿ ਉਹ ਆਪਣੇ ਸਾਥੀ ਨਾਲ ਇੰਦੌਰ ਤੋਂ ਬੱਸ ਤਿਆਰ ਕਰਵਾ ਕੇ ਸ਼੍ਰੀਨਗਰ ਜਾ ਰਿਹਾ ਸੀ। ਸਫ਼ਰ ਲੰਬਾ ਹੋਣ ਕਾਰਨ ਬੱਸ ਲਗਾਤਾਰ ਚੱਲ ਰਹੀ ਸੀ, ਅਚਾਨਕ ਬੱਸ ਦੀਆਂ ਖਿੜਕੀਆਂ ਵਿਚ ਲੱਗੀਆਂ ਤਾਰਾ ਵਿੱਚ ਸ਼ਾਟ ਸਰਕਟ ਹੋਣ ਕਾਰਨ ਪਟਾਕੇ ਚੱਲਣ ਦੀ ਆਵਾਜ਼ ਆਈ। ਸ਼ਾਟ ਸਰਕਟ ਨਾਲ ਬੱਸ ਦੀ ਸੀਟ ਨੂੰ ਅੱਗ ਲੱਗ ਗਈ, ਦੇਖਦੇ ਦੇਖਦੇ ਹੀ ਅੱਗ ਭੜਕ ਗਈ। ਅੱਗ ਲੱਗਣ ਤੋਂ ਬਾਅਦ ਬੱਸ ਵਿੱਚੋ ਛਲਾਂਗ ਮਾਰ ਕੇ ਅਸੀਂ ਆਪਣੀ ਜਾਨ ਬਚਾਈ ਅਤੇ ਟੋਲ ਪਲਾਜ਼ਾ ਤੇ ਆ ਕੇ ਫਾਈਰ ਬ੍ਰਿਗੇਡ ਤੇ ਪੁਲਿਸ ਨੂੰ ਸੂਚਿਤ ਕੀਤਾ। ਸਤਲੁਜ ਦਰਿਆ ਤੇ ਬੱਸ ਨੂੰ ਅੱਗ ਲੱਗ ਜਾਣ ਕਾਰਨ ਟ੍ਰੈਫ਼ਿਕ ਜਾਮ ਲੱਗ ਗਿਆ। ਮੌਕੇ ਤੇ ਥਾਣਾ ਲਾਡੋਵਾਲ ਤੇ ਫਿਲੌਰ ਦੀ ਪੁਲਿਸ ਪਹੁੰਚੀ। ਜਿਹਨਾ ਨੇ ਟ੍ਰੈਫ਼ਿਕ ਜਾਮ ਨੂੰ ਖੁਲਵਾਇਆ।
ਇਸ ਸੰਬੰਧ ਵਿੱਚ ਥਾਣਾ ਲਾਡੋਵਾਲ ਦੇ ਮੁਖੀ ਲਵਦੀਪ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਫਿਲੌਰ ਪੁਲਿਸ ਦੇ ਅਧੀਨ ਆਉਂਦਾ ਹੈ। ਇਸ ਮਾਮਲੇ ਜਾਂਚ ਉਹ ਕਰਨਗੇ।