ਨਗਰ ਨਿਗਮ ਚੋਣਾਂ ਨੂੰ ਹੁਣ ਕੁੱਝ ਹੀ ਦਿਨ ਬਾਕੀ ਹਨ। ਇਸ ਦੇ ਚਲਦਿਆਂ ਸਾਰੇ ਉਮੀਦਵਾਰ ਪ੍ਰਚਾਰ ਕਰਨ ਵਿੱਚ ਆਪਣਾ ਪੂਰਾ ਜ਼ੋਰ ਲਗਾ ਰਹੇ ਹਨ। ਲੁਧਿਆਣਾ ਦੇ ਵਾਰਡ ਨੰਬਰ 36 ਤੋਂ ਭਾਜਪਾ ਉਮੀਦਵਾਰ ਚੰਦ੍ਰਭਾਨ ਨੇ ਵੀ ਘਰ-ਘਰ ਜਾ ਕੇ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ਲੋਕ ਪੂਰਾ ਸਮਰਥਨ ਦੇ ਰਹੇ ਹਨ ਅਤੇ ਲੋਕਾਂ ਦਾ ਪਿਆਰ ਸਾਡੇ ਨਾਲ ਹੈ। ਯੋਗੀ ਅਤੇ ਮੋਦੀ ਦੇ ਵਿਕਾਸ ਨੂੰ ਦੇਖਦਿਆਂ ਲੋਕਾਂ ਅੰਦਰ ਇੰਨਾ ਉਤਸ਼ਾਹ ਹੈ ਕਿ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਦਾ ਮੇਅਰ ਬਣੇਗਾ ਇਹ ਤੈਅ ਹੈ।
ਉਨ੍ਹਾਂ ਕਿਹਾ ਕਿ ਲੋਕ ਪਹਿਲਾਂ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਦੇ ਕਾਰਜਕਾਲ ਤੋਂ ਤੰਗ ਆ ਚੁੱਕੇ ਹਨ ਅਤੇ ਹੁਣ ਉਹ ਵੱਡੇ ਬਦਲਾਅ ਦੇ ਮੂਡ ਵਿੱਚ ਹਨ। ਉਨ੍ਹਾਂ ਕਿਹਾ ਕਿ ਅੱਗੇ ਆਉਣ ਵਾਲੇ ਸਮੇਂ ‘ਚ ਵੱਡੇ-ਵੱਡੇ ਉਮੀਦਵਾਰਾਂ ਦੀ ਜਮਾਨਤ ਜਬਤ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਲੋਕ ਬਦਲਾਅ ਚਾਹੁੰਦੇ ਹਨ ਇਸ ਲਈ ਲੋਕ BJP ਨੂੰ ਸਮਰਥਨ ਦੇਣਗੇ।