ਨਵਜੋਤ ਸਿੱਧੂ ਨੇ ਆਪਣੇ ਕਾਂਗਰਸੀ ਵਿਰੋਧੀਆਂ ’ਤੇ ਕੀਤਾ ਪਲਟਵਾਰ, ਗਾਏ ਭਾਜਪਾ ਦੇ ਗੁਣ
ਦਿ ਸਿਟੀ ਹੈੱਡ ਲਾਈਨਸ
ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਵਿੱਚ ਆਪਣੇ ਵਿਰੋਧੀਆਂ ’ਤੇ ਪਲਟਵਾਰ ਕਰਦਿਆ ਕਿਹਾ ਕਿ ਉਹਨਾਂ ਕਾਂਗਰਸੀ ਆਗੂਆ ਦੇ ਪੱਲੇ ਕੁਝ ਨਹੀਂ, ਜੋ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਕੇ ਆਪਣੀਆਂ ਨਿੱਜੀ ਜਾਇਦਾਦਾਂ ਬਣਾਉਣ ਦੇ ਨੇ ਉਹ ਇਨਸਾਨ ਨਹੀਂ। ਉਹ ਅਪਣੀ ਪਾਰਟੀ ਨੂੰ ਹੀ ਬਰਬਾਦ ਕਰ ਰਹੇ ਹਨ। ਇਹ ਗੱਲ ਉਹਨਾਂ ਨੇ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਹੀ। ਨਵਜੋਤ ਸਿੱਧੂ ਨੇ ਕਿਹਾ ਕਿ ਭਾਜਪਾ 2024 ਦੀਆਂ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ 400 ਸੀਟਾਂ ਜਿੱਤਣ ਲਈ ਜੋੜ ਤੋੜ ਦੀ ਸਰਗਰਮ ਰਾਜਨੀਤੀ ਕਰ ਰਹੀ ਹੈ। ਇਸ ਤੋਂ ਸਾਫ਼ ਹੈ ਕਿ ਭਾਜਪਾ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਜਿੱਤਣ ਲਈ ਬਿਹਾਰ ਤੋਂ ਬਾਅਦ ਪੰਜਾਬ ਤੋਂ ਵਿਚੋਂ ਇੱਕ ਬੇਦਾਗ, ਈਮਾਨਦਾਰ ਚਿਹਰੇ ਦੀ ਤਲਾਸ਼ ਕਰ ਰਹੀ ਹੈ।
ਨਵਜੋਤ ਸਿੱਧੂ ਨੇ ਕਿਹਾ ਕਿ ਮੈਂ ਕਦੇ ਵੀ ਭਾਜਪਾ ਨੂੰ ਨੁਕਸਾਨ ਨਹੀਂ ਪਹੁੰਚਿਆ, ਕਿਉਂਕਿ ਪੰਜਾਬ ਦੀਆਂ ਪਿਛਲੀਆ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਹਨਾਂ ਨੂੰ ਦਿੱਲੀ ਬੁਲਾ ਕੇ ਪੁੱਛਿਆ ਸੀ ਕਿ ਅਗਰ ਉਹ ਅਕਾਲੀ ਦਲ ਬਾਦਲ ਨਾਲ ਮਿਲ ਕੇ ਚੋਣਾਂ ਲੜਦੇ ਹਨ ਤਾਂ ਉਹ ਕਿੰਨੀਆਂ ਸੀਟਾਂ ’ਤੇ ਜਿੱਤ ਪ੍ਰਾਪਤ ਕਰ ਸਕਣਗੇ ਤਾਂ ਮੇਰਾ ਜਵਾਬ ਸੀ ਜੀਰੋ, ਪਰ ਮੈਂ ਅਮਿਤ ਸ਼ਾਹ ਨੂੰ ਇਹ ਸ਼ਪਸਟ ਕਰ ਦਿੱਤਾ ਸੀ ਕਿ ਅਗਰ ਭਾਜਪਾ ਇੱਕਲਿਆਂ ਚੋਣਾ ਲੜੇਗੀ ਤਾਂ 70 ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ। ਜਿਸ ’ਤੇ ਕੇਂਦਰੀ ਗ੍ਰਹਿ ਮੰਤਰੀ ਨੇ ਮੈਨੂੰ ਰਾਜ ਸਭਾ ਦੀ ਸੀਟ ਦੇਣ ਬਾਰੇ ਕਾਫੀ ਦਬਾਅ ਬਣਿਆ ਸੀ। ਪਰ ਮੈਂ ਉਹਨਾਂ ਨੂੰ ਦੱਸਿਆ ਸੀ ਕਿ ਮੈਂ ਪੰਜਾਬ ਦੀ ਜਨਤਾ ਦਾ ਫਤਵਾ ਜਿੱਤ ਕੇ ਸਿਰਫ਼ ਪੰਜਾਬ ਦੇ ਲੋਕਾਂ ਦੀ ਹੀ ਸੇਵਾ ਕਰਾਂਗਾ। ਜਦੋਂ ਉਹਨਾਂ ਨੂੰ ਕਾਂਗਰਸ ਨੂੰ ਛੱਡ ਭਾਜਪਾ ਵਿੱਚ ਜਾਣ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆ ਕਿਹਾ ਕਿ ‘ਇਹ ਮੇਰੇ ਕਿਰਦਾਰ ਦਾ ਟੈਸਟ ਹੋਵੇਗਾ’ ਭਾਵ ਉਹ ਭਾਜਪਾ ਵਿੱਚ ਆ ਕੇ ਆਪਣੀ ਵਾਪਸੀ ਕਰਨਾ ਚਾਹੁੰਦੇ ਹਨ।