ਤਿੰਨ ਦਿਨ ਪਹਿਲਾਂ ਵੀਰਵਾਰ ਦੀ ਰਾਤ ਨੂੰ ਗੁਜਰਾਤ ਦੇ ਟੈਕਸਟਾਈਲ ਕਾਰੋਬਾਰੀ ਸੁਜੀਤ ਦਿਨਕਰ ਪਾਟਿਲ ਜੋ ਕਿ ਪੰਜਾਬ ਦੇ ਲੁਧਿਆਣਾ ਸਥਿਤ ਜੁਬਲੀ ਕੰਪਲੈਕਸ ਵਿੱਚ ਆਪਣੀ ਸੈਲ ਟੈਕਸ ਰਿਟਰਨ ਭਰਨ ਲਈ ਵਕੀਲ ਕੋਲ ਆਏ ਸਨ, ਉਨ੍ਹਾਂ ਨੂੰ ਇੱਕ ਆਈ20 ਕਾਰ ਵਿੱਚ ਸਵਾਰ ਕਰੀਬ 5 ਵਿਅਕਤੀਆਂ ਨੇ ਅਗਵਾ ਕਰ ਲਿਆ। ਅਜੇ ਤੱਕ ਵਪਾਰੀ ਦਾ ਕੋਈ ਸੁਰਾਗ ਨਹੀਂ ਲੱਗਾ ਹੈ।
ਸੂਤਰਾਂ ਮੁਤਾਬਕ ਅਗਵਾਕਾਰਾਂ ਨੂੰ ਸੀ.ਆਈ.ਏ ਅਤੇ ਥਾਣਾ ਡਵੀਜ਼ਨ 2 ਦੀ ਪੁਲਿਸ ਨੇ ਫੜ ਲਿਆ ਹੈ ਪਰ ਪੁਲਿਸ ਨੇ ਅਜੇ ਤੱਕ ਇਸ ਮਾਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ | ਜਲਦ ਹੀ ਪੁਲਿਸ ਅੱਜ ਇਸ ਮਾਮਲੇ ਦਾ ਖੁਲਾਸਾ ਕਰ ਸਕਦੀ ਹੈ।
ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਕਾਰ ਵਿੱਚ ਲੱਗੇ ਜੀਪੀਐਸ ਸਿਸਟਮ ਦੀ ਮਦਦ ਨਾਲ ਅਗਵਾਕਾਰਾਂ ਦੀ ਲੋਕੇਸ਼ਨ ਪੁਲੀਸ ਵੱਲੋਂ ਟਰੇਸ ਕੀਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਿਸੇ ਹੋਰ ਸੂਬੇ ਵਿੱਚ ਛਾਪਾ ਮਾਰ ਕੇ ਅਗਵਾਕਾਰਾਂ ਨੂੰ ਫੜ ਲਿਆ। ਉਮੀਦ ਹੈ ਕਿ ਪੁਲਿਸ ਅੱਜ ਇਸ ਮਾਮਲੇ ‘ਚ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ। ਸੀਨੀਅਰ ਅਧਿਕਾਰੀਆਂ ਨੇ ਇਸ ਮਾਮਲੇ ‘ਚ ਜਲਦ ਹੀ ਖੁਲਾਸੇ ਕਰਨ ਦਾ ਦਾਅਵਾ ਕੀਤਾ ਹੈ।
ਸ਼ੁਰੂਆਤੀ ਜਾਂਚ ਵਿੱਚ ਪੁਲੀਸ ਨੇ ਕਾਰੋਬਾਰੀ ਦੇ ਪਾਟਨਰ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਜਿਸ ਤੋਂ ਬਾਅਦ ਪੁਲਿਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਦੂਜੇ ਸੂਬੇ ਵਿੱਚ ਛਾਪੇਮਾਰੀ ਕਰ ਰਹੀ ਸੀ।
ਜਾਣਕਾਰੀ ਮੁਤਾਬਕ ਗੁਜਰਾਤ ਦੇ ਕਾਰੋਬਾਰੀ ਸੁਜੀਤ ਦਿਨਕਰ ਪਾਟਿਲ ਨੂੰ ਵੀਰਵਾਰ ਨੂੰ ਜਨਕਪੁਰੀ ਬਾਜ਼ਾਰ ਤੋਂ ਆਈ-20 ਕਾਰ ‘ਚ 5 ਲੋਕਾਂ ਨੇ ਜ਼ਬਰਦਸਤੀ ਅਗਵਾ ਕਰ ਲਿਆ। ਸੂਚਨਾ ਮਿਲਣ ’ਤੇ ਏਡੀਸੀਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ, ਏਡੀਸੀਪੀ 1 ਜੇਐਸ ਸੰਧੂ, ਏਸੀਪੀ ਸੈਂਟਰਲ ਅਨਿਲ ਭਨੋਟ ਅਤੇ ਥਾਣਾ ਡਿਵੀਜ਼ਨ 2 ਅਤੇ ਸੀਆਈਏ 1 ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲੀਸ ਨੇ ਮੌਕੇ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਤਸਵੀਰਾਂ ਕਬਜ਼ੇ ਵਿੱਚ ਲੈ ਕੇ ਕਾਰੋਬਾਰੀ ਦੇ ਸਾਥੀ ਰਜਿੰਦਰ ਬਾਈ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।