ਲੁਧਿਆਣਾ ਸ਼ਹਿਰ ਦੇ ਪੁਰਾਣੇ ਬਾਜ਼ਾਰ ਨੂੰ ਨਵੇਂ ਬਾਜ਼ਾਰ ਨਾਲ ਜੋੜਨ ਵਾਲਾ ਇਕਲੌਤਾ ਦਮੋਰੀਆ ਪੁਲ 3 ਮਹੀਨਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਰੇਲਵੇ ਪਟੜੀ ਚੌੜੀ ਕਰਨ ਕਰਕੇ ਇਹ ਪੁਲ ਬੰਦ ਰਹੇਗਾ। ਬੀਤੀ ਕੱਲ੍ਹ ਯਾਨੀ 2 ਦਸੰਬਰ ਤੋਂ ਇਹ ਪੁਲ ਬੰਦ ਕਰ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਜਤਿਨ ਬਾਂਸਲ ਨੇ ਦੱਸਿਆ ਕਿ ਇਹ ਪੁਲ 2 ਦਸੰਬਰ ਤੋਂ 90 ਦਿਨਾਂ ਲਈ ਬੰਦ ਰਹੇਗਾ।