ਲੁਧਿਆਣਾ ‘ਚ ਬੁੱਧਵਾਰ ਰਾਤ ਨੂੰ ਦੋਰਾਹਾ ਦੇ ਪਿੰਡ ਟਿੱਬਾ ਪੁਲ ‘ਚ ਪੁਲਸ ਨੇ ਦੋ ਗੈਂਗਸਟਰਾਂ ਦਾ ਮੁਕਾਬਲਾ ਕੀਤਾ। ਦੋਵਾਂ ਅਪਰਾਧੀਆਂ ਸੰਜੂ ਬਾਮਨ ਅਤੇ ਸ਼ੁਭਮ ਗੋਪੀ ਦੀ ਮੌਤ ਤੋਂ ਬਾਅਦ ਘੰਟਾ ਘਰ ਨੇੜੇ ਮਹਾਂਨਗਰ ਦੇ ਕਾਰੋਬਾਰੀਆਂ ਵੱਲੋਂ ਲੱਡੂ ਵੰਡੇ ਗਏ ਹਨ।
ਉਨ੍ਹਾਂ ਕਿਹਾ ਕਿ ਉਹ ਪੰਜਾਬ ਪੁਲਿਸ ਦੀ ਮੌਕੇ ’ਤੇ ਕੀਤੀ ਗਈ ਕਾਰਵਾਈ ਤੋਂ ਖੁਸ਼ ਹਨ। ਕਾਰੋਬਾਰੀ ਸੁਨੀਲ ਮਹਿਰਾ ਨੇ ਦੱਸਿਆ ਕਿ ਸੰਭਵ ਜੈਨ ਦੇ ਅਗਵਾ ਹੋਣ ਤੋਂ ਬਾਅਦ ਕਾਰੋਬਾਰੀਆਂ ਵਿਚ ਇਕ ਤਰ੍ਹਾਂ ਦਾ ਸਹਿਮ ਦਾ ਮਾਹੌਲ ਹੈ। ਲੁਧਿਆਣਾ ਦੇ ਕਾਰੋਬਾਰੀਆਂ ਵੱਲੋਂ ਲੁਧਿਆਣਾ ਦੇ ਨਵੇਂ ਬਣੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦਾ ਧੰਨਵਾਦ ਕੀਤਾ ਗਿਆ।