Saturday, July 27, 2024
spot_img

ਲੁਧਿਆਣਾ ’ਚ ਆਪ ਦਾ ਵੱਡਾ ਧਮਾਕਾ, ਕਾਂਗਰਸ ਅਕਾਲੀ ਦਲ ਦੇ ਕਈ ਕੌਂਸਲਰ ਆਪ ’ਚ ਸ਼ਾਮਲ

ਲੁਧਿਆਣਾ ’ਚ ਆਪ ਦਾ ਵੱਡਾ ਧਮਾਕਾ, ਕਾਂਗਰਸ, ਅਕਾਲੀ ਦਲ ਦੇ ਕਈ ਕੌਂਸਲਰ ਆਪ ’ਚ ਸ਼ਾਮਲ ਕਾਂਗਰਸ ਤੇ ਅਕਾਲੀ ਦਲ ਦੇ ਕਈ ਵੱਡੇ ਕੌਂਸਲਰਾਂ ਨੇ ਆਪ ਦਾ ਝਾੜੂ ਫੜਿ੍ਹਆ

Must read

ਕਾਂਗਰਸ ਤੇ ਅਕਾਲੀ ਦਲ ਦੇ ਕਈ ਵੱਡੇ ਕੌਂਸਲਰਾਂ ਨੇ ਆਪ ਦਾ ਝਾੜੂ ਫੜਿ੍ਹਆ
ਲੁਧਿਆਣਾ, 16 ਸਤੰਬਰ
ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਤੇ ਜਲੰਧਰ ਦੀ ਤਰ੍ਹਾਂ ਲੁਧਿਆਣਾ ਵਿੱਚ ਵੀ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਵੱਡਾ ਧਮਾਕਾ ਕੀਤਾ ਹੈ। ਆਪ ਨੇ ਅੱਜ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦੇ ਹੋਏ ਦੋਵੇਂ ਪਾਰਟੀਆਂ ਦੇ ਕਈ ਵੱਡੇ ਕੌਂਸਲਰਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਵਾ ਲਿੱਤਾ ਹੈ। ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਨੇ ਅੱਜ ਕੈਬਨਿਟ ਮੰਤਰੀ ਲਾਲ ਚੰਦ ਦੀ ਅਗਵਾਈ ਵਿੱਚ ਇਨ੍ਹਾਂ ਕੌਂਸਲਰਾਂ ਨੂੰ ਆਮ ਆਦਮੀ ਪਾਰਟੀ ਦਾ ਝਾੜੂ ਫੜਿਆ। ਵਿਧਾਇਕ ਗੋਗੀ ਨੇ ਕਾਂਗਰਸ ਦੀ ਮਹਿਲਾ ਕੌਂਸਲਰ ਅੰਮ੍ਰਿਤ ਵਰਸ਼ਾ ਰਾਮਪਾਲ, ਅਕਾਲੀ ਦਲ ਦੇ ਕੌਂਸਲਰ ਤਲਵੀਰ ਧਾਲੀਵਾਲ, ਸਾਬਕਾ ਕੌਂਸਲਰ ਸੋਨੂ ਕਪਿਲ, ਕਾਂਗਰਸੀ ਆਗੂ ਨਰੇਸ਼ ਧੀਂਗਾਨ ਸਣੇ ਕਈ ਸਿਆਸੀ ਆਗੂਆਂ ਨੂੰ ਆਪ ਵਿੱਚ ਸ਼ਾਮਲ ਕਰਵਾਇਆ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article