Tuesday, April 16, 2024
spot_img

ਮੋਹਾਲੀ ਪੁਲਿਸ ਵੱਲੋਂ ਅਹਿਮ ਸਖ਼ਸ਼ੀਅਤਾਂ ਤੇ IPS ਅਫਸਰਾਂ ਦੇ ਜਾਅਲੀ ਫੇਸਬੁੱਕ ਅਕਾਊਂਟ ਤਿਆਰ ਕਰਕੇ ਸਾਈਬਰ ਠੱਗੀ ਮਾਰਨ ਵਾਲਾ ਗ੍ਰਿਫਤਾਰ

Must read

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਫਰਵਰੀ 2024: ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੋਹਾਲੀ ਵੱਲੋ ਸਾਈਬਰ ਠੱਗੀਆਂ ਮਾਰਨ ਵਾਲੇ ਮਾੜੇ ਅਨਸਰਾ ਖਿਲਾਫ਼ ਚਲਾਈ ਮੁਹਿੰਮ ਦੌਰਾਨ ਜੋਤੀ ਯਾਦਵ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ. ਨਗਰ ਅਤੇ ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਸਪੈਸ਼ਲ ਬ੍ਰਾਂਚ ਤੇ ਕ੍ਰਿਮੀਨਲ ਇੰਟੈਲੀਜੈਸ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ. ਸ਼ਿਵ ਕੁਮਾਰ, ਇੰਚਾਰਜ (ਸਪੈਸ਼ਲ ਸੈੱਲ), ਮੋਹਾਲੀ ਦੀ ਟੀਮ ਵੱਲੋ ਵੀ.ਆਈ.ਪੀਜ ਅਤੇ ਆਈ.ਪੀ.ਐਸ ਅਫਸਰਾ ਦੀ ਜਾਅਲੀ ਫੇਸਬੁੱਕ ਅਕਾਊਂਟ ਤਿਆਰ ਕਰਕੇ ਠੱਗੀ ਮਾਰਨ ਵਾਲਾ ਇੱਕ ਦੋਸ਼ੀ ਗ੍ਰਿਫਤਾਰ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ ਹੈ।

ਡਾ. ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਦੋਸ਼ੀ ਮੁਹੰਮਦ ਕੈਫ ਉੱਰਫ ਕੈਫ ਪੁੱਤਰ ਲਿਆਕਤ ਵਾਸੀ ਪਿੰਡ ਚਿਨਾਵੜਾ ਥਾਣਾ ਗੋਪਾਲਗੜ੍ਹ ਜ਼ਿਲ੍ਹਾ ਡੀਂਗ, (ਰਾਜਸਥਾਨ) ਜੋ ਕਿ ਸੀਨੀਅਰ ਅਫਸਰਾਨ ਅਤੇ ਵੀ.ਆਈ.ਪੀ ਅਧਿਕਾਰੀਆ ਦੀਆ ਫੇਸਬੁੱਕ ਆਈ.ਡੀ./ਪੇਜ਼ ਤੋਂ ਫੋਟੋ ਅਤੇ ਹੋਰ ਜਾਣਕਾਰੀ ਕਾਪੀ ਕਰਕੇ ਉਸ ਨਾਲ ਮਿਲਦਾ ਜੁਲਦਾ ਜਾਅਲੀ ਜਾਅਲੀ ਫੇਸਬੁੱਕ ਅਕਾਊਂਟ ਬਣਾਕੇ ਉਨ੍ਹਾਂ ਆਈ.ਡੀਜ਼ ਤੋਂ ਭੋਲੇ-ਭਾਲੇ ਲੋਕਾਂ ਨੂੰ ਇਹ ਕਹਿਕੇ ਠੱਗੀ ਮਾਰਦਾ ਸੀ, ਕਿ ਉਨ੍ਹਾਂ ਦੀ ਜਾਂ ਉਨ੍ਹਾਂ ਦੇ ਦੋਸਤਾਂ ਦੀ ਬਦਲੀ ਇੱਕ ਜਿਲ੍ਹਾ ਤੋ ਦੂਸਰੀ ਜਗ੍ਹਾ ਦੀ ਹੋ ਗਈ ਹੈ, ਜਿਸ ਤੇ ਉਹ ਘਰ ਦਾ ਫਰਨੀਚਰ ਅਤੇ ਹੋਰ ਕੀਮਤੀ ਸਾਮਾਨ ਸਸਤੇ ਭਾਅ ਤੇ ਵੇਚ ਰਹੇ ਹਨ, ਜਿਸ ਤੇ ਇਹ ਭੋਲੇ ਭਾਲੇ ਲੋਕਾ ਨੂੰ ਝਾਂਸੇ ਵਿੱਚ ਲੈ ਕੇ ਉਨ੍ਹਾਂ ਪਾਸੋਂ ਕੋਰੀਅਰ (ਡਿਲਵਰੀ ਚਾਰਜ਼) ਕਰਵਾਉਣ ਦੇ ਨਾਮ ਤੇ ਪੈਸੇ ਅਡਵਾਂਸ ਵਿੱਚ ਫਰਜੀ ਅਕਾਊਂਟਾ ਵਿੱਚ ਪੁਆ ਕੇ ਠੱਗੀ ਮਾਰਦਾ ਸੀ। ਮੁੱਢਲੀ ਪੁੱਛਗਿੱਛ ਤੋ ਇੱਹ ਗੱਲ ਸਾਹਮਣੇ ਆਈ ਹੈ ਕਿ ਉਕਤ ਦੋਸ਼ੀ ਬੀ.ਸੀ.ਏ (ਫਾਈਨਲ) ਦਾ ਵਿਦਿਆਰਥੀ ਹੈ ਅਤੇ ਅੰਗਰੇਜੀ ਵਿੱਚ ਮਹਾਰਤ ਰੱਖਦਾ ਹੈ, ਜੋ ਭੋਲੇ ਭਾਲੇ ਲੋਕਾਂ ਨਾਲ ਅੰਗਰੇਜੀ ਵਿੱਚ ਗੱਲ ਕਰਕੇ ਆਪਣੇ ਪ੍ਰਭਾਵ ਹੇਠ ਲਿਖੇ ਵੱਖ ਵੱਖ ਤਰੀਕਿਆ ਨਾਲ ਠੱਗੀ ਮਾਰਨ ਦੀ ਗੱਲ ਸਾਹਮਣੇ ਆਈ ਹੈ :

ਤਰੀਕਾ ਵਾਰਦਾਤ :

  1. ਫੈਸਬੁੱਕ ਫੇਕ ਐਡਵਰਟਾਇਜ਼ਮੈਂਟ:

ਦੋਸ਼ੀ ਉਕਤ ਵੱਲ ਆਪਣੇ ਪਿੰਡ ਦੇ ਜੰਗਲਾਂ ਵਿੱਚ ਬੈਠ ਕੇ ਆਪਣੇ ਮੋਬਾਇਲ ਫੋਨ ਦੇ ਜਰੀਏ ਫੈਸਬੁੱਕ ਆਈਡੀ ਬਣਾਉਂਦੇ ਸੀ, ਫਿਰ ਫੇਸਬੁੱਕ (ਮਾਰਕਿਟਪੇਲਸ) ਪਰ ਵੇਚਣ ਵਾਲੇ ਸਾਮਾਨ (ਮੋਟਰਸਾਇਕਲ, ਫਰਨੀਚਰ ਆਦਿ) ਦੀ ਐਡਵਰਟਾਇਜ਼ਮੈਂਟ ਪਾ ਦਿੰਦੇ ਸੀ, ਫਿਰ ਜੋ ਵੀ ਕੋਈ ਵਿਅਕਤੀ ਸਾਮਾਨ ਖਰੀਦਣ ਸਬੰਧੀ ਮੈਸਿਜ ਕਰਦਾ ਸੀ ਤਾਂ ਉਹਨਾ ਲੋਕਾ ਨੂੰ ਆਪਣਾ ਨੰਬਰ ਭੇਜ ਦਿੰਦਾ ਸੀ ਤੇ ਇੰਟਰਨੈੱਟ ਤੋ ਕੋਈ ਵੀ ਡੀਵਾਇਸ ,ਵੀਆਈਪੀ, ਅਤੇ ਆਈਪੀਐਸ ਅਫਸਰਾ ਦੇ ਆਈਡੀ ਕਾਰਡ ਡਾਊਨਲੋਡ ਕਰਕੇ ਭੋਲੇ ਭਾਲੇ ਲੋਕਾ ਨੂੰ ਭੇਜ ਕੇ ਉਹਨਾ ਨਾਲ ਇੱਕ ਅਫਸਰ ਬਣ ਕੇ ਗੱਲਬਾਤ ਕਰਦਾ ਸੀ ਕਿ ਤੇ ਲੋਕਾ ਨੂੰ ਝਾਂਸੇ ਵਿੱਚ ਲੈ ਕੇ ਸਾਮਾਨ ਡਿਲੀਵਰ ਕਰਨ ਲਈ ਜੋ ਪੇਮੈਂਟ ਬਣਦੀ ਸੀ ਉਹ ਭੋਲੇ ਭਾਲੇ ਲੋਕਾ ਪਾਸੋ ਫੇਕ ਬੈਂਕ ਅਕਾਊਂਟ ਵਿੱਚ ਟ੍ਰਾਸਫਰ ਕਰਵਾ ਲੈਂਦੇ ਸੀ, ਜੋ ਇਸ ਤਰ੍ਹਾਂ ਲੋਕਾ ਨਾਲ ਠੱਗੀ ਮਾਰਦਾ ਸੀ।

  1. ਓਐਲਐਕਸ ਫੇਕ ਐਡਵਰਟਾਇਜ਼ਮੈਂਟ:

ਦੋਸ਼ੀ ਉਕਤ ਵੱਲ ਆਪਣੇ ਪਿੰਡ ਦੇ ਜੰਗਲਾ ਵਿੱਚ ਬੈਠ ਕੇ ਆਪਣੇ ਮੋਬਾਇਲ ਫੋਨ ਦੇ ਜਰੀਏ ਓਐਲਐਕਸ ਆਈਡੀ ਬਣਾਉਂਦੇ ਸੀ, ਫਿਰ ਓਐਲਐਕਸ ਪਰ ਵੇਚਣ ਵਾਲੇ ਸਾਮਾਨ (ਮੋਟਰਸਾਇਕਲ, ਫਰਨੀਚਰ ਆਦਿ) ਦੀ ਐਡਵਰਟਾਇਜ਼ਮੈਂਟ ਪਾ ਦਿੰਦੇ ਸੀ, ਫਿਰ ਜੋ ਵੀ ਕੋਈ ਵਿਅਕਤੀ ਸਾਮਾਨ ਖਰੀਦਣ ਸਬੰਧੀ ਮੈਸਿਜ ਕਰਦਾ ਸੀ ਤਾਂ ਉਹਨਾ ਲੋਕਾ ਨੂੰ ਆਪਣਾ ਨੰਬਰ ਭੇਜ ਦਿੰਦਾ ਸੀ ਤੇ ਇੰਟਰਨੈੱਟ ਤੋ ਕੋਈ ਵੀ ਡੀਵੈਸ,ਵੀਆਈਪੀ, ਅਤੇ ਆਈਪੀਐਸ ਅਫਸਰਾ ਦੇ ਆਈਡੀ ਕਾਰਡ ਡਾਊਨਲੋਡ ਕਰਕੇ ਭੋਲੇ ਭਾਲੇ ਲੋਕਾ ਨੂੰ ਭੇਜ ਕੇ ਉਹਨਾ ਨਾਲ ਇੱਕ ਅਫਸਰ ਬਣ ਕੇ ਗੱਲਬਾਤ ਕਰਦਾ ਸੀ ਕਿ ਤੇ ਲੋਕਾ ਨੂੰ ਝਾਂਸੇ ਵਿੱਚ ਲੈ ਕੇ ਸਾਮਾਨ ਡਿਲੀਵਰ ਕਰਨ ਲਈ ਜੋ ਪੇਮੈਂਟ ਬਣਦੀ ਸੀ ਉਹ ਭੋਲੇ ਭਾਲੇ ਲੋਕਾ ਪਾਸੋ ਫੇਕ ਬੈਂਕ ਅਕਾਊਂਟ ਵਿੱਚ ਟ੍ਰਾਸਫਰ ਕਰਵਾ ਲੈਂਦੇ ਸੀ, ਜੋ ਇਸ ਤਰ੍ਹਾਂ ਅਸੀ ਲੋਕਾ ਨਾਲ ਠੱਗੀ ਮਾਰਦਾ ਸੀ।

3.ਵੇਚ/ਖਰੀਦ ਪੁਰਾਣੇ ਸਿੱਕੇ ਯੂਟਿਊਬ ਉੱਤੇ :

ਦੋਸ਼ੀ ਵੱਲੋ ਮੋਬਾਇਲ ਫੋਨਾ ਰਾਹੀ ਇੰਟਰਨੈੱਟ ਦੇ ਜਰੀਏ ਪੁਰਾਣੇ ਸਿੱਕੇ ਦੀ ਵੀਡੀਓ ਡਾਊਨਲੋਡ ਕਰਕੇ ਆਪਣੇ ਬਣਾਏ ਹੋਏ ਯੂਟਿਊਬ ਚੈਨਲਾਂ ਤੇ ਅਪਲੋਡ ਕਰ ਦਿੰਦਾ ਸੀ ਤੇ ਆਪਣਾ ਨੰਬਰ ਅਪਲੋਡ ਕਰ ਦਿੰਦਾ ਸੀ, ਵੀਡੀਓ ਨੂੰ ਐਡਵਰਟਾਇਜ਼ਮੈਂਟ ਬੂਸਟ ਕਰ ਦਿੰਦਾ ਸੀ, ਜਿਸ ਤੋ ਬਾਅਦ ਜੋ ਕੋਈ ਵੀ ਵਿਅਕਤੀ ਪੁਰਾਣੇ ਸਿੱਕੇ ਖਰੀਦਣ ਲਈ ਦਿੱਤੇ ਹੋਏ ਮੋਬਾਇਲ ਨੰਬਰਾ ਤੇ ਤਾਲਮੇਲ ਕਰਦਾ ਸੀ ਤਾਂ ਉਹਨਾ ਪਾਸੋ ਪੁਰਾਣੇ ਸਿੱਕੇ ਦੀ ਅਮਾਉਂਟ ਦੇ ਹਿਸਾਬ ਨਾਲ 10% ਐਡਵਾਂਸ ਟੋਕਨ ਮਨੀ ਦਿੱਤੇ ਹੋਏ ਫੇਕ ਬੈਂਕ ਅਕਾਊਂਟ ਵਿੱਚ ਟ੍ਰਾਸਫਰ ਕਰਵਾ ਲੈਂਦੇ ਸੀ।ਜੋ ਇਸ ਤਰ੍ਹਾਂ ਅਸੀ ਲੋਕਾ ਨਾਲ ਠੱਗੀ ਮਾਰਦਾ ਸੀ।

4.ਮੋਬਾਇਲ ਨੰਬਰ ਰਾਹੀ ਕਾਲ ਕਰਕੇ ਘੱਟ ਵਿਆਜ ਤੇ ਲੋਨ ਦੇਣ ਦੇ ਝਾਂਸੇ ਵਿੱਚ ਲੈ ਕੇ ਲੋਨ ਪ੍ਰੋਸੈਸਿੰਗ ਫੀਸ ਦੇ ਨਾਮ ਤੇ ਠੱਗੀ ਮਾਰਦਾ ਸੀ :

ਦੋਸ਼ੀ ਉਕਤ ਵੱਲੋ ਵੱਖ ਵੱਖ ਮੋਬਾਇਲ ਫੋਨਾ ਰਾਹੀ ਪੰਜਾਬ, ਹਰਿਆਣਾ, ਦਿੱਲੀ ਅਤੇ ਹੋਰ ਸਟੇਟਾ ਵਿੱਚ ਵੱਖ ਵੱਖ ਮੋਬਾਇਲ ਨੰਬਰਾ ਤੇ ਕਾਲ ਕਰਕੇ ਉਹਨਾ ਨਾਲ ਗੱਲਬਾਤ ਕਰਕੇ ਉਹਨਾ ਨੂੰ ਘੱਟ ਵਿਆਜ ਤੇ ਲੋਨ ਦੇਣ ਬਾਰੇ ਦੱਸਣਾ ਤੇ ਉਹਨਾ ਨੂੰ ਪੂਰਾ ਆਪਣੀਆ ਗੱਲਾ ਦੇ ਝਾਂਸੇ ਵਿੱਚ ਲੈ ਕੇ ਲੋਕਾ ਪਾਸੋ ਲੋਨ ਨੂੰ ਪ੍ਰੋਸੈਸ ਜਾਂ ਪਾਸ ਕਰਨ ਲਈ 5000/ ਤੋ 10,000/- ਤੱਕ ਦੀ ਰਕਮ ਫੇਕ ਬੈਂਕ ਅਕਾਊਂਟ ਵਿੱਚ ਟ੍ਰਾਸਫਰ ਕਰਵਾ ਲੈਂਦਾ ਸੀ।

ਮੁਕੱਦਮਾ ਨੰਬਰ 35 ਮਿਤੀ 16-02-2024 ਅ/ਧ 420,120ਬੀ, ਆਈ.ਪੀ.ਸੀ, 66 ਆਈ.ਟੀ ਐਕਟ ਥਾਣਾ ਮਟੌਰ, ਐਸ.ਏ.ਐਸ ਨਗਰ।

ਗ੍ਰਿਫਤਾਰ ਦੋਸ਼ੀ ਦਾ ਵੇਰਵਾ :-

ਮੁਹੰਮਦ ਕੈਫ ਉੱਰਫ ਕੈਫ ਪੁੱਤਰ ਲਿਆਕਤ ਵਾਸੀ ਪਿੰਡ ਚਿਨਾਵੜਾ ਥਾਣਾ ਗੋਪਾਲਗੜ੍ਹ ਜਿਲ੍ਹਾ ਡੀਂਗ, ਰਾਜਸਥਾਨ ਉਮਰ ਕਰੀਬ 23 ਸਾਲ

ਬ੍ਰਾਮਦਗੀ :

ਵੀਵੋ ਮੋਬਾਇਲ ਫੋਨ ਸਮੇਤ ਜੀਓ ਸਿਮ

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article