ਦਿ ਸਿਟੀ ਹੈੱਡ ਲਾਈਨਸ
ਰਈਆ, 2 ਫ਼ਰਵਰੀ : ਜੁਡੀਸੀਅਲ ਮਜਿਸਟ੍ਰੇਟ ਬਾਬਾ ਬਕਾਲਾ ਨੇ ਇੱਥੇ ਚੱਲ ਰਹੇ ਇਕ ਕੇਸ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਬਾਬਾ ਬਕਾਲਾ ਤੋਂ ਵਿਧਾਇਕ ਦਲਬੀਰ ਸਿੰਘ ਟੌਗ ਨੂੰ ਅਦਾਲਤ ਵਿੱਚ ਪੇਸ਼ ਨਾ ਹੋਣ ਤੇ ਪੁਲੀਸ ਥਾਣਾ ਬਿਆਸ ਮੁਖੀ ਨੂੰ ਵਾਰੰਟ ਭੇਜਕੇ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਮਿਲੀ ਜਾਣਕਾਰੀ ਅਨੁਸਾਰ ਜੁਡੀਸੀਅਲ ਮਜਿਸਟ੍ਰੇਟ ਬਾਬਾ ਬਕਾਲਾ ਸ੍ਰੀ ਬਿਕਰਮਦੀਪ ਸਿੰਘ ਦੀ ਅਦਾਲਤ ਵਿੱਚ ਸੰਪੂਰਨ ਸਿੰਘ ਮੱਕੜ ਤੇ ਦਲਬੀਰ ਸਿੰਘ ਟੌਗ ਦਾ ਕੇਸ ਚੱਲ ਰਿਹਾ ਸੀ। ਜਿਸ ਵਿੱਚ ਹਲਕਾ ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੌਗ ਹਾਜ਼ਰ ਨਹੀਂ ਹੋ ਰਹੇ ਸੀ। ਜਿਸ ਤੇ ਕਾਰਵਾਈ ਕਰਦਿਆਂ ਮਾਣਯੋਗ ਅਦਾਲਤ ਨੇ SHO ਬਿਆਸ ਨੂੰ ਹੁਕਮ ਜਾਰੀ ਕੀਤੇ ਕਿ ਉਹ ਵਿਧਾਇਕ ਨੂੰ ਗ੍ਰਿਫ਼ਤਾਰ ਕਰਕੇ 17 ਫ਼ਰਵਰੀ ਨੂੰ ਅਦਾਲਤ ਵਿੱਚ ਪੇਸ਼ ਕਰੇ।