CM ਭਗਵੰਤ ਮਾਨ ਨੇ ਫਰਾਂਸ ‘ਚ ਹੋਣ ਵਾਲੇ ਰਗਬੀ ਵਰਲਡ ਕੱਪ ਲਈ ਜਲੰਧਰ ‘ਚ ਬਣੀਆਂ ਰਗਬੀ ਬਾਲਾਂ ਦੇ ਕੰਟੇਨਰ ਨੂੰ ਹਰੀ ਝੰਡੀ ਵਿਖਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਲੰਧਰ ਪੂਰੀ ਦੁਨੀਆ ‘ਚ ਸਪੋਰਟਸ ਇੰਡਸਟਰੀ ਦੇ ਹੱਬ ਵਜੋਂ ਜਾਣਿਆ ਜਾਂਦਾ ਹੈ। ਪਰ ਪਿਛਲੀਆਂ ਸਰਕਾਰਾਂ ਦੀ ਬੇਰੁਖੀ ਕਰਕੇ ਇੰਡਸਟਰੀ ਨਾਮੋਸ਼ੀ ‘ਚ ਸੀ। ਪਰ ਅਸੀਂ ਸਪੋਰਟਸ ਇੰਡਸਟਰੀ ਨੂੰ ਅੱਗੇ ਲੈਕੇ ਜਾਣ ਲਈ ਵਚਨਬੱਧ ਹਾਂ।
ਫਰਾਂਸ ‘ਚ ਹੋਣ ਵਾਲੇ ਰਗਬੀ ਵਰਲਡ ਕੱਪ ਲਈ ਜਲੰਧਰ ‘ਚੋਂ ਤਿਆਰ ਹੋ ਕੇ ਜਾਣਗੀਆਂ ਰਗਬੀ ਬਾਲਾਂ – CM ਮਾਨ
