ਪਿਛਲੀ ਲੋਕਸਭਾ ਚੋਣਾਂ ਦੌਰਾਨ ਭਾਜਪਾ ਵਲੋਂ ਗੁਰਦਾਸਪੁਰ ਲੋਕਸਭਾ ਹਲਕੇ ਤੋਂ ਫ਼ਿਲਮ ਸਟਾਰ ਸੰਨੀ ਦਿਓਲ ਨੂੰ ਮੈਦਾਨ ‘ਚ ਉਤਾਰਿਆ ਗਿਆ ਸੀ ਤਾਂ ਭਾਜਪਾ ਨੂੰ ਸਰਕਾਰ ਬਣਾਉਣ ਵਿਚ ਮਜਬੂਤੀ ਮਿਲ ਸਕੇ। ਜਿਸ ਤੋਂ ਲੋਕਸਭਾ ਹਲਕਾ ਗੁਰਦਾਸਪੁਰ ਦੇ ਲੋਕਾਂ ਨੇ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੂੰ ਭਰਵਾਂ ਹੁੰਗਾਰਾ ਦਿੱਤਾ ਅਤੇ ਸੰਨੀ ਦਿਓਲ ਨੂੰ ਵੱਡੇ ਵਖਵੇ ਨਾਲ ਜਿੱਤ ਦਵਾ ਕੇ ਲੋਕਸਭਾ ‘ਚ ਭੇਜਿਆ ਪਰ ਚੋਣਾਂ ਤੋਂ ਬਾਅਦ ਹੁਣ ਤੱਕ ਸੰਨੀ ਦਿਓਲ ਆਪਣੇ ਲੋਕਸਭਾ ਹਲਕੇ ਅਤੇ ਹਲਕੇ ਦੇ ਲੋਕਾਂ ਤੋਂ ਨਦਾਰਤ ਹੀ ਦਿਖੇ ਜਿਸ ਦੇ ਰੋਸ ਵਜੋਂ ਕਈ ਸਥਾਨਕ ਲੋਕਾਂ ਵਲੋਂ ਸੰਨੀ ਦਿਓਲ ਦੀ ਗੁੰਮਸ਼ੁਦੀ ਦੇ ਪੋਸਟ ਲਗਾਏ ਗਏ ਪਰ ਸੰਨੀ ਦਿਓਲ ਨੇ ਇਸ ਸਭ ਦੇ ਬਾਵਜੂਦ ਆਪਣੇ ਸੰਸਦੀ ਹਲਕੇ ‘ਚ ਆਉਣਾ ਜ਼ਰੂਰੀ ਨਹੀਂ ਸਮਝਿਆ ਅਤੇ ਹੁਣ 2024 ਲੋਕਸਭਾ ਚੋਣਾਂ ਆਉਣ ਨੇ ਜਿਸ ਦੇ ਚਲਦੇ ਮੁੜ ਇਕ ਬਾਰ ਹਲਕੇ ਦੇ ਨੌਜਵਾਨਾਂ ਦਾ ਗੁੱਸਾ ਜਗ ਜਾਹਰ ਹੁੰਦਾ ਦਿਸ ਰਿਹਾ ਹੈ। ਜਿਸ ਦੇ ਚੱਲਦੇ ਨੌਜਵਾਨਾਂ ਨੇ ਸੰਨੀ ਦਿਓਲ ਦੀ ਗੁੰਮਸ਼ੁਦੀ ਦੇ ਪੋਸਟ ਲਗਾਏ ਤੇ ਭਾਲ ਕਰਕੇ ਸੰਨੀ ਦਿਓਲ ਨੂੰ ਲਿਆਉਣ ਵਾਲੇ ਨੂੰ 50 ਹਜ਼ਾਰ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਵੀ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨਾਂ ਨੇ ਕਿਹਾ ਕਿ ਪਿਛਲੀਆਂ ਲੋਕਸਭਾ ਚੋਣਾਂ ‘ਚ ਉਹਨਾਂ ਵੱਲੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੂੰ ਵੋਟ ਦੇ ਲੋਕਸਭਾ ‘ਚ ਭੇਜਿਆ ਗਿਆ ਸੀ ਤਾਂ ਜੋ ਹਲਕੇ ਨੂੰ ਵਿਕਾਸ ਦੀਆਂ ਲੀਹਾਂ ‘ਤੇ ਲਿਆਂਦਾ ਜਾ ਸਕੇ ਪਰ ਪਿਛਲੀਆਂ ਲੋਕਸਭਾ ਚੋਣਾਂ ਤੋਂ ਬਾਅਦ ਹੁਣ ਤੱਕ ਸਾਂਸਦ ਸੰਨੀ ਦਿਓਲ ਆਪਣੇ ਹਲਕੇ ‘ਚ ਨਹੀਂ ਦਿਖੇ। ਜਿਸ ਦੇ ਚੱਲਦੇ ਅੱਜ ਉਹਨਾਂ ਵੱਲੋਂ ਸੰਨੀ ਦਿਓਲ ਦੇ ਗੁੰਮਸ਼ਦਾ ਦੇ ਪੋਸਟਰ ਲਗਾਏ ਗਏ ਅਤੇ ਐਲਾਨ ਕੀਤਾ ਗਿਆ ਹੈ ਕਿ ਜੋ ਵੀ ਸੰਨੀ ਦਿਓਲ ਨੂੰ ਬਹਾਲ ਕਰ ਲਿਆਵੇਗਾ ਉਸ ਨੂੰ 50 ਹਜ਼ਾਰ ਇਨਾਮ ਵਜੋਂ ਦਿੱਤੇ ਜਾਣਗੇ।