Friday, July 26, 2024
spot_img

ਨਿੱਕੇ ਸਿੱਧੂ ਮੂਸੇਵਾਲਾ ਨੂੰ ਬਠਿੰਡਾ ਹਸਪਤਾਲ ‘ਚ ਮਿਲਣ ਪਹੁੰਚੇ ਗੁਰਦਾਸ ਮਾਨ, ਕਿਹਾ . . . .

Must read

ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਨਿੱਕੇ ਸਿੱਧੂ ਮੂਸੇਵਾਲਾ ਨੂੰ ਮਿਲਣ ਬਠਿੰਡਾ ਦੇ ਹਸਪਤਾਲ ਪਹੁੰਚੇ ਹਨ। ਨਿੱਕੇ ਸਿੱਧੂ ਦਾ ਜਨਮ ਅੱਜ ਸਵੇਰੇ ਬਠਿੰਡਾ ਦੇ ਜਿੰਦਲ ਹਾਰਟ ਹਸਪਤਾਲ ਵਿਚ ਹੋਇਆ ਹੈ।

ਵੱਡੀ ਗਿਣਤੀ ਵਿਚ ਗਾਇਕ ਵਧਾਈਆਂ ਦੇਣ ਲਈ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ। ਇਸ ਮੌਕੇ ਗੁਰਦਾਸ ਮਾਨ ਵੀ ਛੋਟੇ ਸ਼ੁੱਭ ਨੂੰ ਮਿਲਣ ਹਸਪਤਾਲ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ‘ਮਾਪਿਆਂ ਨੂੰ ਜਿਊਣ ਦੀ ਆਸ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਪੁੱਤ ਚਾਅ ਨਾਲ ਹੀ ਪਾਲ਼ੇ ਜਾ ਸਕਦੇ ਹਨ।

ਦੱਸ ਦੇਈਏ ਡਾਕਟਰਾਂ ਦੀ ਟੀਮ ਵੱਲੋਂ ਵਧੀਆ ਕਾਰਗੁਜ਼ਾਰੀ ਦਿਖਾਈ ਗਈ ਹੈ। ਉਮਰ ਦੇ ਇਸ ਪੜਾਅ ਵਿਚ ਮਾਤਾ ਚਰਨ ਕੌਰ ਦੁਬਾਰਾ ਤੋਂ ਮਾਂ ਬਣੇ ਹਨ। ਬੱਚੇ ਨੂੰ ਜਨਮ ਦੇਣਾ ਕਾਫੀ ਰਿਸਕੀ ਹੁੰਦਾ ਹੈ ਪਰ ਡਾਕਟਰਾਂ ਦੀ ਦੇਖ-ਰੇਖ ਹੇਠ ਨਿੱਕੇ ਸਿੱਧੂ ਦਾ ਜਨਮ ਹੋਇਆ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article