ਸ਼ੋਸ਼ਲ ਮੀਡੀਆ ‘ਤੇ ਇੱਕ ਵੀਡੀਓ ਅੱਗ ਵਾਂਗੂ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਠਾਣੇਦਾਰ ਅੰਮ੍ਰਿਤਧਾਰੀ ਸਿੱਖ ਨੌਜਵਾਨ ਨੂੰ ਗਾਲੀ ਗਲੋਚ ਕਰਦਾ ਸਾਫ਼ ਦਿਖਾਈ ਦੇ ਰਿਹਾ ਹੈ। ਇਹ ਮਾਮਲਾ ਜ਼ਿਲ੍ਹਾ ਕਪੂਰਥਲਾ ਪਿੰਡ ਸੁਰਖਪੁਰ ਦਾ ਹੈ ਜਿੱਥੇ ਦੋ ਆੜਤੀਆਂ ਵਿਚਕਾਰ ਮੰਡੀ ਦੇ ਫ਼ੜ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਜਿਸ ਨੂੰ ਸੁਲਝਾਉਣ ਲਈ ਮੌਕੇ ‘ਤੇ ਪਹੁੰਚੇ ਥਾਣਾ ਫੱਤੂਢੀਗਾ ਦੇ ਏ.ਐਸ.ਆਈ. ਰਜਿੰਦਰ ਕੁਮਾਰ ਵਲੋਂ ਆੜਤੀਆਂ ਦੇ ਕਾਮੇ ਸਰਬਜੀਤ ਸਿੰਘ ਵਾਸੀ ਪਿੰਡ ਸੁਰਖਪੁਰ ਨਾਲ ਗਾਲੀ ਗਲੋਚ ਕੀਤਾ ਗਿਆ।
ਜਿਸ ਤੋਂ ਬਾਅਦ ਆੜਤੀਏ ਸਮੇਤ ਉਸ ਦੇ ਵੱਡੀ ਗਿਣਤੀ ਵਿੱਚ ਸਮੱਰਥਕ ਥਾਣਾ ਫੱਤੂਢੀਗਾਂ ਪਹੁੰਚੇ। ਜਿੱਥੇ ਉਨ੍ਹਾਂ ਵਲੋਂ ਉਕਤ ਠਾਣੇਦਾਰ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਪੀੜਤ ਸਰਬਜੀਤ ਸਿੰਘ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਮੈਂ ਦਾਣਾ ਮੰਡੀ ਸੁਰਖਪੁਰ ਵਿਖੇ ਮੌਜੂਦ ਸੀ ‘ਤੇ ਆਪਣਾ ਕੰਮ ਕਾਰ ਰਿਹਾ ਸੀ ਪਰ ਠਾਣੇਦਾਰ ਵਲੋਂ ਮੇਰੇ ਨਾਲ ਬੇਵਜ੍ਹਾ ਗਾਲੀ ਗਲੋਚ ਅਤੇ ਧੱਕਾ ਮੁੱਕੀ ਕੀਤੀ ਗਈ ਹੈ ਉਸ ਨੇ ਨੇ ਇਹ ਵੀ ਕਿਹਾ ਕਿ ਠਾਣੇਦਾਰ ਸ਼ਰਾਬੀ ਹਾਲਤ ਵਿੱਚ ਸੀ।
ਇਸ ਸਬੰਧੀ ਕਾਰਵਾਈ ਬਾਰੇ ਪੁੱਛਣ ‘ਤੇ ਥਾਣਾ ਮੁਖੀ ਦਾ ਕਹਿਣਾ ਕਿ ਏ.ਐਸ.ਆਈ. ਅਤੇ ਪੀੜਤ ਧਿਰ ਦਰਮਿਆਨ ਰਾਜੀਨਾਮਾ ਕਰਵਾ ਦਿੱਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਠਾਣੇਦਾਰ ਖ਼ਿਲਾਫ਼ ਸਰਕਾਰ ਕੀ ਕਾਰਵਾਈ ਕਰਦੀ ਹੈ।