Saturday, July 27, 2024
spot_img

ਦੇਖ ਲਵੋ ਇੱਕ ਗੈਂ.ਗ.ਸਟਰ ਦੇ ਘਰ ਦੇ ਕੀ ਹਨ ਅਸਲ ਹਾਲਾਤ, ਚੁੱਲ੍ਹੇ ’ਚ ਉੱਗਿਆ ਘਾਹ, ਖਾਣ ਨੂੰ ਰੋਟੀ ਨਹੀਂ, ਸਿਰ ’ਤੇ ਛੱਤ ਨਹੀਂ, ਬਾਪ ਦਾ ਰੋ ਰੋ ਬੁਰਾ ਹਾਲ

Must read

ਗੋਲੀਆਂ ਚਲਾਉਣ ਵਾਲਾ ਗੈਂਗਸਟਰ ਸੰਜੂ ਬਾਹਮਣ ਦੇ ਪਿਤਾ ਨੇ ਖੋਲ੍ਹੇ ਰਾਜ
ਦਿ ਸਿਟੀ ਹੈਡਲਾਈਨਸ
ਲੁਧਿਆਣਾ, 1 ਦਸੰਬਰ
ਸ਼ਹਿਰ ’ਚ ਕਈ ਵਾਰਦਾਤਾਂ ਦੌਰਾਨ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਵਾਲਾ ਗੈਂ.ਗਸਟਰ ਸੰਜੂ ਬਾਹਮਣ ਕ੍ਰਾਈਮ ਦੀ ਦੁਨੀਆਂ ਦਾ ਤਾਂ ਬੇਤਾਜ਼ ਬਾਦਸ਼ਾਹ ਬਣਾਇਆ ਹੋਇਆ ਸੀ। ਪਰ ਅਸਲ ਵਿੱਚ ਇੱਕ ਗੈਂਗਸਟਰ ਦੇ ਪਿੱਛੇ ਉਸਦੇ ਘਰ ਦੇ ਕੀ ਹਾਲਾਤ ਹੁੰਦੇ ਹਨ, ਉਸਦਾ ਅੰਦਾਜਾ ਤੁਸੀ ਸੰਜੈ ਬਾਹਮਣ ਦੇ ਘਰ ਦੇ ਹਾਲਾਤਾਂ ਤੋਂ ਲਗਾ ਸਕਦੇ ਹੋ। ਪੁਲਿਸ ਦੀ ਲਗਾਤਾਰ ਪੁੱਛ ਗਿੱਛ ਕਾਰਨ ਉਸਦਾ ਬਾਪ ਦਿਮਾਗੀ ਤੌਰ ’ਤੇ ਪਰੇਸ਼ਾਨ ਹੋ ਚੁੱਕਿਆ ਹੈ। ਜਦੋ ਪੁਲਿਸ ਦੇ ਨਾਲ ਮੁਕਾਬਲੇ ਵਿੱਚ ਉਸਦੇ ਪੁੱਤਰ ਨੂੰ ਗੋਲੀ ਲੱਗੀਆਂ, ਉਸ ਸਮੇਂ ਉਹ ਆਪਣੇ ਗੁਰੂਆਂ ਦੇ ਗਿਆ ਹੋਇਆ ਸੀ। ਘਰ ਪੁੱਜਿਆ ਤਾਂ ਅੱਗੋਂ ਪੁਲਿਸ ਵਾਲੇ ਖੜ੍ਹੇ ਸਨ। ਘਰ ਦੇ ਹਾਲਾਤ ਦੇਖ ਇੱਕ ਵਾਰ ਤਾਂ ਪੁਲਿਸ ਮੁਲਾਜ਼ਮਾਂ ਦੇ ਅੱਖਾਂ ਵਿੱਚ ਹੁੰਝੂ ਆ ਗਏ।
ਘਰ ਵਿੱਚ ਥਾਂ ਥਾਂ ਘਾਹ ਉੱਗਿਆ ਹੋਇਆ ਹੈ। ਘਰ ਵਿੱਚ ਚੁਲਿ੍ਹਆ ਤੱਕ ਨਹੀਂ ਹੈ। ਸਿਰ ’ਤੇ ਛੱਤ ਨਹੀਂ ਹੈ। ਵੀਰਵਾਰ ਸਵੇਰੇ ਮੀਂਹ ਪੈਂਦਾ ਸੀ ਤਾਂ ਗੈਂਗਸਟਰ ਸੰਜੂ ਦਾ ਪਿਤਾ ਮੀਂਹ ਕਾਰਨ ਚੋਂਦੀ ਛੱਤ ਵਿੱਚ ਹੀ ਬੈਠੇ ਹੋਏ ਸਨ।
ਘਰ ਵਿੱਚ ਬੈਠਣ ਲਈ ਕੁਰਸੀ ਤੱਕ ਨਹੀਂ ਹੈ। ਇਸਦੇ ਬਾਪ ਰਾਜਕੁਮਾਰ ਦੀ ਮੰਨੀਏ ਤਾਂ ਉਹ ਈ ਰਿਕਸ਼ਾ ਚਲਾ ਕੇ ਆਪਣਾ ਗੁਜ਼ਾਰਾ ਕਰਦਾ ਹੈ। ਪਰ ਕਈ ਵਾਰ ਰੋਟੀ ਵੀ ਮੰਗ ਕੇ ਖਾਣੀ ਪੈਂਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਲੜਕੇ ਦੀਆਂ ਹਰਕਤਾਂ ਕਾਰਨ ਉਸਨੂੰ 10 ਸਾਲ ਪਹਿਲਾਂ ਹੀ ਬੇਦਖਲ ਕਰ ਦਿੱਤਾ ਸੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article