Friday, April 19, 2024
spot_img

ਤੇਜ਼ ਰਫ਼ਤਾਰ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਕਾਰ ਨੂੰ ਮਾਰੀ ਟੱ* ਕਰ, ਹੋ ਗਿਆ ਇਹ ਵੱਡਾ ਖੁਲਾਸਾ

Must read

ਦਿ ਸਿਟੀ ਹੈੱਡ ਲਾਈਨਸ

ਲੁਧਿਆਣਾ, 25 ਜਨਵਰੀ: ਲੁਧਿਆਣਾ ‘ਚ ਦੇਰ ਰਾਤ ਮੋਹਰ ਸਿੰਘ ਨਗਰ ਰੋਡ ‘ਤੇ ਦੋ ਨੇਪਾਲੀਆਂ ਨੌਜਵਾਨਾਂ ਨੇ ਤੇਜ਼ ਰਫਤਾਰ ਐਕਟਿਵਾ ਨਾਲ ਸਵਿਫਟ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਕਾਰ ਚਾਲਕ ਅਤੇ ਰਾਹਗੀਰਾਂ ਨੇ ਦੋਵਾਂ ਨੂੰ ਫੜ ਕੇ ਬੁਰੀ ਤਰ੍ਹਾਂ ਕੁੱਟਿਆ। ਮੌਕੇ ’ਤੇ ਐਕਟਿਵਾ ’ਚੋਂ ਸ਼ਰਾਬ ਦੀਆਂ ਬੋਤਲਾਂ ਵੀ ਸੜਕ ’ਤੇ ਡਿੱਗ ਕੇ ਟੁੱਟ ਗਈਆਂ। ਇਸ ਘਟਨਾ ਦੀ ਸੂਚਨਾ ਡਵੀਜ਼ਨ ਨੰਬਰ 3 ਦੀ ਪੁਲਿਸ ਮੌਕੇ ਤੇ ਪਹੁੰਚ ਗਈ।
ਲੋਕਾਂ ਨੇ ਦੱਸਿਆ ਕਿ ਦੋਵੇਂ ਨੌਜਵਾਨ ਸ਼ਰਾਬ ਦੇ ਨਸ਼ੇ ਵਿੱਚ ਸਨ। ਦੋਵੇਂ ਨੌਜਵਾਨ ਘਰਾਂ ਵਿੱਚ ਸ਼ਰਾਬ ਦੀ ਸਪਲਾਈ ਕਰਨ ਜਾ ਰਹੇ ਸਨ। ਰਸਤੇ ਵਿੱਚ ਇਹ ਹਾਦਸਾ ਹੋ ਗਿਆ ਤੇ ਸ਼ਰਾਬ ਦੀਆਂ ਬੋਤਲਾਂ ਟੁੱਟ ਗਈਆਂ। ਜਿਸ ਨਾਲ ਇਹ ਖੁਲਾਸਾ ਹੋਇਆ ਕਿ ਦੋਵੇਂ ਸ਼ਰਾਬ ਦੇ ਤਸਕਰ ਹਨ। ਕਾਰ ਚਾਲਕ ਰੋਬਿਨ ਨੇ ਦੱਸਿਆ ਕਿ ਟੱਕਰ ਮਾਰਨ ਵਾਲੇ ਦੋਵੇਂ ਨੌਜਵਾਨ ਨੇਪਾਲੀ ਸੀ, ਜੋ ਨਾਜਾਇਜ਼ ਤੌਰ ਤੇ ਘਰਾਂ ਵਿੱਚ ਸ਼ਰਾਬ ਦੀ ਸਪਲਾਈ ਕਰਦੇ ਸਨ। ਅੱਜ ਵੀ ਸ਼ਰਾਬ ਦੀ ਸਪਲਾਈ ਕਰਨ ਜਾ ਰਹੇ ਸੀ ਕੀ ਜਲਦਬਾਜੀ ਵਿੱਚ ਇਹ ਹਾਦਸਾ ਹੋ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਪਾਰਟੀ ਨੇ ਦੋਵੇਂ ਨੌਜਵਾਨਾਂ ਨੂੰ ਕਾਬੂ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article