Saturday, July 27, 2024
spot_img

ਤਰਨਤਾਰਨ : ਸੈਲੂਨ ‘ਚ ਕਟਿੰਗ ਕਰਵਾ ਰਹੇ ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕ*ਤਲ

Must read

ਤਰਨਤਾਰਨ, 14 ਜਨਵਰੀ 2024 – ਤਰਨਤਾਰਨ ‘ਚ ਐਤਵਾਰ ਸਵੇਰੇ ਇੱਕ ਵੱਡੀ ਵਾਰਦਾਤ ਹੋਣ ਦੀ ਖਬਰ ਸਾਹਮਣੇ ਆਈ ਹੈ। ਤਰਨਤਾਰਨ ‘ਚ ਐਤਵਾਰ ਸਵੇਰੇ 9 ਵਜੇ ਦੇ ਕਰੀਬ ਪਿੰਡ ਅੱਡਾ ਝਬਾਲ ਦਾ ਸਰਪੰਚ ਅਵਨ ਕੁਮਾਰ ਉਰਫ਼ ਸੋਨੂੰ ਚੀਮਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਰਪੰਚ ਆਪਣੇ ਵਾਲ ਕਟਵਾਉਣ ਸੈਲੂਨ ਵਿੱਚ ਆਇਆ ਸੀ। ਉਸੇ ਸਮੇਂ ਬਾਈਕ ‘ਤੇ ਆਏ ਬਦਮਾਸ਼ ਨੇ ਉਸ ਦੇ ਪੇਟ ‘ਚ ਦੋ ਗੋਲੀਆਂ ਮਾਰੀਆਂ। ਉਸ ਨੂੰ ਗੰਭੀਰ ਹਾਲਤ ਵਿਚ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਸਰਪੰਚ ਦੀ ਮੌਤ ਹੋ ਗਈ।

ਇਸ ਹ.ਮਲੇ ਵਿੱਚ ਸਰਪੰਚ ਅਵਨ ਕੁਮਾਰ ਗੰਭੀਰ ਰੂਪ ਜ਼ਖਮੀ ਹੋ ਗਿਆ। ਜਿਸ ਤੋਂ ਬਾਅਦ ਉਸਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੇ ਦਮ ਤੋੜ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਘਟਨਾ ਵਾਲੀ ਥਾਂ ਦੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article