ਡੇਰਾ ਜਗਮਾਲਵਾਲੀ ਦੇ ਗੱਦੀਨਸ਼ੀਨ ਸੰਤ ਬਹਾਦਰ ਚੰਦ ਵਕੀਲ ਦੇ ਅਕਾਲ ਚਲਾਣੇ ਤੋਂ ਬਾਅਦ ਡੇਰੇ ਦੀ ਗੱਦੀ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਹੋਇਆ ਸੀ, ਜੋ ਅੱਜ ਸੁਲਝਾ ਗਿਆ ਹੈ ਤੇ ਬਾਬਾ ਬਰਿੰਦਰ ਸਿੰਘ ਨੂੰ ਡੇਰਾ ਜਗਮਾਲਵਾਲੀ ਦੇ ਨਵੇਂ ਮੁਖੀ ਬਣਾਇਆ ਗਿਆ। ਅੱਜ ਡੇਰਾ ਜਗਮਾਲਵਾਲੀ ਵਿਖੇ ਬਾਬਾ ਬਰਿੰਦਰ ਢਿੱਲੋਂ ਨੇ ਉਹਨ੍ਹਾਂ ਦੇ ਮੁਖੀ ਬਣਨ ਤੋਂ ਬਾਅਦ ਦਸਤਾਰਬੰਦੀ ਕੀਤੀ ਗਈ। ਇਸ ਮੌਕੇ ਡੇਰਾ ਬਿਆਸ ਤੋਂ ਬਾਬਾ ਗੁਰਿੰਦਰ ਸਿੰਘ ਅਤੇ ਬਾਬਾ ਜਸਦੀਪ ਸਿੰਘ ਗਿੱਲ ਹਾਜ਼ਰ ਸਨ।
ਦਸ ਦੇਈਏ ਕਿ ਡੇਰਾ ਜਗਮਾਲਵਾਲੀ ਦੇ ਗੱਦੀਨਸ਼ੀਨ ਸੰਤ ਬਹਾਦਰ ਚੰਦ ਵਕੀਲ ਦੇ ਅਕਾਲ ਚਲਾਣੇ ਤੋਂ ਬਾਅਦ ਡੇਰੇ ਦੀ ਗੱਦੀ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਹੋਇਆ ਸੀ, ਜਿਸ ਦੇ ਸੰਬੰਧ ਵਿੱਚ ਡੇਰੇ ਦੇ ਅਹੁਦੇਦਾਰਾਂ ਤੇ ਟਰੱਸਟੀਆਂ ਨੇ ਸੰਤ ਬਹਾਦਰ ਚੰਦ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਉਨ੍ਹਾਂ ਦੀ ਇੱਛਾ ਅਨੁਸਾਰ ਗੱਦੀ ਬਾਬਾ ਵਰਿੰਦਰ ਸਿੰਘ ਨੂੰ ਸੌਂਪਣ ਦਾ ਫ਼ੈਸਲਾ ਲਿਆ ਸੀ।
ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਡੇਰਾ ਬਿਆਸ ਦੇ ਨਵੇਂ ਵਾਰਿਸ ਜਸਦੀਪ ਸਿੰਘ ਗਿੱਲ ਬੁੱਧਵਾਰ ਨੂੰ ਮਸਤਾਨਾ ਸ਼ਾਹ ਬਲੋਚਿਸਤਾਨੀ ਆਸ਼ਰਮ, ਡੇਰਾ ਜਗਮਾਲਵਾਲੀ ਵਿਖੇ ਮਹਾਰਾਜ ਬਹਾਦਰ ਚੰਦ ਵਕੀਲ ਜੀ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕਰਨ ਲਈ ਪਹੁੰਚੇ। ਰਾਧਾ ਸੁਆਮੀ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਵੇਰੇ ਹਵਾਈ ਜਹਾਜ਼ ਰਾਹੀਂ ਡੇਰਾ ਜਗਮਾਲਵਾਲੀ ਪੁੱਜੇ। ਰਾਧਾ ਸੁਆਮੀ ਬਿਆਸ ਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਡੇਰਾ ਜਗਮਾਲਵਾਲੀ ਦੇ ਮਹਾਰਾਜ ਵਰਿੰਦਰ ਸਿੰਘ ਢਿੱਲੋਂ ਨੂੰ ਦਸਤਾਰ ਸਜਾਈ ਅਤੇ ਉਨ੍ਹਾਂ ਨੂੰ ਸਤਿਕਾਰਯੋਗ ਮਹਾਰਾਜ ਵਕੀਲ ਸਾਹਿਬ ਵੱਲੋਂ ਸੌਂਪੇ ਕਾਰਜਾਂ ਨੂੰ ਸ਼ੁਰੂ ਕਰਨ ਦਾ ਹੁਕਮ ਦਿੱਤਾ।