Sunday, May 19, 2024
spot_img

ਡਾਕਟਰ ਦੇ ਘਰ ਚੋਰੀ : 24 ਲੱਖ ਰੁਪਏ ਤੇ ਸੋਨੇ ਦੇ ਗਹਿਣੇ ਲੈ ਚੋਰ ਹੋਏ ਫ਼ਰਾਰ; ਫੜੇ ਜਾਣ ਦੇ ਡਰੋਂ ਡੀਵੀਆਰ ਖੋਹ ਲਿਆ ਸੀ

Must read

ਦਿ ਸਿਟੀ ਹੈੱਡਲਾਈਨ

ਲੁਧਿਆਣਾ, 15 ਫਰਵਰੀ

ਲੁਧਿਆਣਾ ਦੇ ਰਾਏਕੋਟ ਦੇ ਪਿੰਡ ਮੋਤੀ ਜੱਟਾਂ ਵਿੱਚ ਦੇਰ ਰਾਤ ਚੋਰਾਂ ਨੇ ਇੱਕ ਡਾਕਟਰ ਦੇ ਘਰ ਨੂੰ ਨਿਸ਼ਾਨਾ ਬਣਾਇਆ। ਚੋਰ ਉਥੋਂ 24 ਲੱਖ ਰੁਪਏ ਤੇ ਲੱਖਾਂ ਦੀ ਕੀਮਤ ਦੇ ਸੋਨੇ ਤੇ ਹੋਰ ਗਹਿਣੇ  ਫਰਾਰ ਹੋ ਗਏ। ਫੜੇ ਜਾਣ ਤੋਂ ਬਚਣ ਲਈ ਚੋਰ ਉਥੋਂ ਸੀਸੀਟੀਵੀ ਦੀ ਡੀਵੀਆਰ ਵੀ ਚੋਰੀ ਕਰਕੇ ਲੈ ਗਏ।

ਡਾਕਟਰ ਦਾ ਕਹਿਣਾ ਹੈ ਕਿ ਨਕਦੀ ਉਸ ਦੇ ਰਿਸ਼ਤੇਦਾਰ ਦੀ ਹੈ। ਜਦੋਂ ਚੋਰੀ ਦੀ ਘਟਨਾ ਵਾਪਰੀ ਤਾਂ ਪਰਿਵਾਰ ਦੇ ਮੈਂਬਰ ਬਰਨਾਲਾ ਗਏ ਹੋਏ ਸਨ। ਇਸ ਦੇ ਨਾਲ ਹੀ ਡਾਕਟਰ ਦਾ ਪਿਸਤੌਲ ਅਤੇ ਇੱਕ ਪਰਸ ਵੀ ਅਲਮਾਰੀ ਵਿੱਚ ਰੱਖਿਆ ਹੋਇਆ ਸੀ ਜਿੱਥੋਂ ਚੋਰਾਂ ਨੇ ਨਕਦੀ ਅਤੇ ਗਹਿਣੇ ਚੋਰੀ ਕਰ ਲਏ। ਚੋਰਾਂ ਨੇ ਉਨ੍ਹਾਂ ਨੂੰ ਹੱਥ ਤੱਕ ਨਹੀਂ ਲਾਇਆ।

ਡਾਕਟਰ ਚਮਕੌਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੋਮਵਾਰ ਨੂੰ ਬਰਨਾਲਾ ਵਿਖੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਗਿਆ ਸੀ। ਜਦੋਂ ਉਹ ਵਾਪਸ ਆਇਆ ਤਾਂ ਘਰ ਦੇ ਮੁੱਖ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ। ਅੰਦਰ ਚੀਜ਼ਾਂ ਖਿੱਲਰੀਆਂ ਪਈਆਂ ਸਨ। ਜਿਸ ਤੋਂ ਬਾਅਦ ਉਸ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ।

ਡਾਕਟਰ ਚਮਕੌਰ ਸਿੰਘ ਨੇ ਦੱਸਿਆ ਕਿ ਉਹ ਗਰਾਊਂਡ ਫਲੋਰ ’ਤੇ ਕਲੀਨਿਕ ਚਲਾਉਂਦਾ ਹੈ। ਕਲੀਨਿਕ ਦਾ ਸਟਾਫ ਮੁੱਖ ਗੇਟ ਨੂੰ ਤਾਲਾ ਲਗਾ ਕੇ ਉਸ ਦੇ ਪਿੱਛੇ ਚਲਾ ਗਿਆ। ਚੋਰ ਅਲਮਾਰੀ ਵਿੱਚੋਂ 24 ਲੱਖ ਦਾ ਕੈਸ਼ ਤੇ 80 ਗ੍ਰਾਮ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋਇਆ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article