ਰੇਲ ਯਾਤਰੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਦੌਲਤਪੁਰ ਚੌਕ ਅਤੇ ਅੰਬਾਲਾ ਕੈਂਟ ਜੰਕਸ਼ਨ ਵਿਚਕਾਰ ਚੱਲਣ ਵਾਲੀ ਯਾਤਰੀ ਟ੍ਰੇਨ ਨੰਬਰ 74991/74992 ਨੂੰ 31 ਮਈ ਤੱਕ ਰੱਦ ਕਰ ਦਿੱਤਾ ਗਿਆ ਹੈ।
ਇਹ ਟ੍ਰੇਨ ਨੰਗਲ ਡੈਮ, ਭਾਨੂਪਾਲੀ, ਸ੍ਰੀ ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਭਰਤਗੜ੍ਹ, ਘਨੌਲੀ, ਰੂਪਨਗਰ, ਮੀਆਂਪੁਰ, ਕੁਰਾਲੀ, ਮੋਰਿੰਡਾ ਜੰਕਸ਼ਨ, ਖਰੜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਅਤੇ ਚੰਡੀਗੜ੍ਹ ਜੰਕਸ਼ਨ ਵਰਗੇ ਪ੍ਰਮੁੱਖ ਸਟੇਸ਼ਨਾਂ ‘ਤੇ ਨਿਰਧਾਰਤ ਰੁਕਣ ਨਾਲ ਚੱਲਦੀ ਹੈ।




