Saturday, July 27, 2024
spot_img

ਜਲੰਧਰ ਪੁਲਿਸ ਦੀ ਵੱਡੀ ਕਾਮਯਾਬੀ, ਲਗਜ਼ਰੀ ਗੱਡੀਆਂ ਸਮੇਤ 84 ਲੱਖ ਦੀ ਡਰੱਗ ਮਨੀ ਬਰਾਮਦ

Must read

ਜਲੰਧਰ ਪੁਲਿਸ ਨੂੰ ਨਸ਼ਿਆਂ ਖਿਲਾਫ ਵੱਡੀ ਸਫਲਤਾ ਮਿਲੀ ਹੈ। 48 ਕਿਲੋ ਹੈਰੋਇਨ ਮਾਮਲੇ ਦੀ ਅਗਲੀ ਕੜੀ ‘ਤੇ ਕਾਰਵਾਈ ਕਰਦੇ ਹੋਏ ਇਹ ਕਾਮਯਾਬੀ ਹਾਸਲ ਹੋਈ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਪੁਲਿਸ ਨੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫ਼ਾਸ਼ ਕਰਦੇ ਹੋਏ 48 ਕਿਲੋਗ੍ਰਾਮ ਹੈਰੋਇਨ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ 13 ਮੈਂਬਰਾਂ ਤੋਂ ਲਗਜ਼ਰੀ ਗੱਡੀਆਂ ਤੇ ਇਕ ਟਰੱਕ ਦੇ ਨਾਲ 84 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਵੱਲੋਂ ਸੋਸ਼ਲ ਮੀਡੀਆ ਅਕਾਊਂਟ X ‘ਤੇ ਸ਼ੇਅਰ ਕੀਤੀ ਗਈ ਹੈ। ਪੁਲਿਸ ਨੇ ਰੈਕੇਟ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਲਜ਼ਮ ਡਰੱਗ ਨੈਟਵਰਕ ਦੀਆਂ ਵੱਖ-ਵੱਖ ਭੂਮਿਕਾਵਾਂ ਵਿਚ ਸ਼ਾਮਲ ਸੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article