Friday, November 15, 2024
spot_img

ਜਗਰਾਓਂ ਪੁਲਿਸ ਵਲੋਂ ਵਿਆਹੁਤਾ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ‘ਤੇ ਪਤੀ, ਸੱਸ ਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ

Must read

ਜਗਰਾਉਂ ‘ਚ ਆਪਣੇ ਸਹੁਰੇ ਪਰਿਵਾਰ ਤੋਂ 8 ਲੱਖ ਰੁਪਏ ਲੈਕੇ ਕੈਨੇਡਾ ਗਏ ਨੌਜਵਾਨ ਨੇ 10 ਲੱਖ ਰੁਪਏ ਦੀ ਮੰਗ ਕੀਤੀ ਹੈ। ਜਿਸ ਤੋਂ ਤੰਗ ਆ ਕੇ ਵਿਆਹੁਤਾ ਨੇ ਮੁਲਜ਼ਮ ਖ਼ਿਲਾਫ਼ ਥਾਣਾ ਸਦਰ ਵਿੱਚ ਕੇਸ ਦਰਜ ਕਰਵਾਇਆ ਹੈ। ਮੁਲਜ਼ਮ ਪਤੀ ਦੀ ਪਹਿਚਾਣ ਨਵਦੀਪ ਸਿੰਘ, ਸੱਸ ਛਿੰਦਰਪਾਲ ਕੌਰ ਤੇ ਸਹੁਰਾ ਬਲਜਿੰਦਰ ਸਿੰਘ ਵਾਸੀ ਪਿੰਡ ਗਾਗੇਵਾਲ ਬਰਨਾਲਾ ਵਜੋਂ ਹੋਈ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਹਠੂਰ ਦੇ ਏਐਸਆਈ ਪ੍ਰਦੀਪ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਹਰਦੀਪ ਕੌਰ ਵਾਸੀ ਪਿੰਡ ਫੇਰੂਰਾਈ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਵਿਆਹ ਕਥਿਤ ਦੋਸ਼ੀ ਨਵਦੀਪ ਸਿੰਘ ਨਾਲ ਹੋਇਆ ਸੀ, ਜੋ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸ ਨੂੰ ਘੱਟ ਦਾਜ ਲਈ ਤਾਹਨੇ ਮਾਰਨ ਲੱਗੇ।
ਇਸ ਦੌਰਾਨ ਉਸ ਦੇ ਪਤੀ ਨੇ ਕੈਨੇਡਾ ਜਾਣ ਲਈ ਪਰਿਵਾਰ ਤੋਂ 8 ਲੱਖ ਰੁਪਏ ਦੀ ਮੰਗ ਕੀਤੀ। ਉਸ ਦੇ ਮਾਪਿਆਂ ਨੇ ਕਿਸੇ ਤਰ੍ਹਾਂ ਉਸ ਦੇ ਪਤੀ ਨੂੰ ਆਪਣੀ ਧੀ ਦਾ ਘਰ ਵਸਾਉਣ ਲਈ ਅੱਠ ਲੱਖ ਰੁਪਏ ਦੇ ਦਿੱਤੇ। 8 ਲੱਖ ਰੁਪਏ ਲੈ ਕੇ ਉਸ ਦਾ ਪਤੀ ਕੈਨੇਡਾ ਚਲਾ ਗਿਆ। ਪਤੀ ਦੇ ਜਾਣ ਤੋਂ ਬਾਅਦ ਹੁਣ ਫਿਰ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਇੰਨਾ ਹੀ ਨਹੀਂ ਉਸ ਦੇ ਸਹੁਰੇ ਪਰਿਵਾਰ ਵੱਲੋਂ ਵਿਆਹ ਸਮੇਂ ਦਿੱਤੀਆਂ ਗਈਆਂ ਚੀਜ਼ਾਂ ‘ਤੇ ਵੀ ਕਬਜ਼ਾ ਕਰ ਲਿਆ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਥਾਣਾ ਹਠੂਰ ਦੀ ਪੁਲਿਸ ਨੇ ਤਿੰਨਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article