Saturday, July 27, 2024
spot_img

ਚੰਡੀਗੜ੍ਹ ਪਹੁੰਚੇ ਪੰਡਿਤ ਧੀਰੇਂਦਰ ਸ਼ਾਸਤਰੀ, ਸਮਰਥਕਾਂ ਦਾ ਹੋਇਆ ਭਾਰੀ ਇਕੱਠ

Must read

ਅੱਜ ਬੁੱਧਵਾਰ ਨੂੰ ਪੰਡਿਤ ਧੀਰੇਂਦਰ ਸ਼ਾਸਤਰੀ ਆਪਣੀ ਨਿੱਜੀ ਯਾਤਰਾ ਦੌਰਾਨ ਚੰਡੀਗੜ੍ਹ ਪਹੁੰਚੇ ਹਨ। ਉਹ ਚੰਡੀਗੜ੍ਹ ਦੇ ਸੈਕਟਰ 32 ਸਥਿਤ ਭਜਨ ਗਾਇਕ ਕਨ੍ਹਈਆ ਮਿੱਤਲ ਦੇ ਘਰ ਆਏ ਹਨ। ਮਿਲੀ ਜਾਣਕਾਰੀ ਮੁਤਾਬਿਕ ਸ਼ਾਸਤਰੀ ਜੀ ਕਿਸੇ ਕਿਸਮ ਦੇ ਭਜਨ ਜਾਂ ਕਥਾ ਦਾ ਆਯੋਜਨ ਨਹੀਂ ਕਰਨਗੇ। ਉਹ ਚੰਡੀਗੜ੍ਹ ਏਅਰਪੋਰਟ ਤੋਂ ਸਿੱਧਾ ਕਨ੍ਹਈਆ ਮਿੱਤਲ ਦੇ ਘਰ ਪਹੁੰਚੇ।

ਪੰਡਿਤ ਧੀਰੇਂਦਰ ਸ਼ਾਸਤਰੀ ਪਹਿਲੀ ਵਾਰ ਚੰਡੀਗੜ੍ਹ ਆਏ ਹਨ। ਸਮਰਥਕਾਂ ਦੇ ਭਾਰੀ ਇਕੱਠ ਨੂੰ ਦੇਖਦੇ ਹੋਏ ਪੁਲਿਸ ਨੇ ਕਨ੍ਹਈਆ ਮਿੱਤਲ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਹੈ। ਇੱਥੇ ਬੈਰੀਕੇਡ ਲਗਾ ਕੇ ਲੋਕਾਂ ਨੂੰ ਘਰਾਂ ਤੋਂ ਦੂਰ ਰੱਖਿਆ ਜਾ ਰਿਹਾ ਹੈ। ਕਨ੍ਹਈਆ ਮਿੱਤਲ ਨੂੰ ਮਿਲਣ ਤੋਂ ਬਾਅਦ ਧੀਰੇਂਦਰ ਸ਼ਾਸਤਰੀ ਸਿੱਧਾ ਹਵਾਈ ਅੱਡੇ ਵਾਪਸ ਪਰਤਣਗੇ। ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਦੇ ਚੰਡੀਗੜ੍ਹ ਆਉਣ ਨੂੰ ਵੀ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article