Friday, February 23, 2024
spot_img

ਖੰਨਾ ਪੁਲਿਸ ਨੇ MP ‘ਚ ਨਜਾਇਜ਼ ਹਥਿ*ਆਰ ਬਣਾਉਣ ਵਾਲੀ ਫੈਕਟਰੀ ਫੜੀ, ਪੰਜਾਬ ‘ਚ ਕਰਦੇ ਸਨ ਤਸਕਰੀ

Must read

ਖੰਨਾ ਪੁਲਿਸ ਨੇ ਇੱਕ ਵਾਰ ਫਿਰ ਮੱਧ ਪ੍ਰਦੇਸ਼ ਤੋਂ ਪੰਜਾਬ ਵਿੱਚ ਨਜਾਇਜ਼ ਹਥਿਆਰਾਂ ਦੀ ਤਸਕਰੀ ਦਾ ਪਰਦਾਫਾਸ਼ ਕੀਤਾ ਹੈ। ਘਰ ਵਿੱਚ ਚਲਾਈ ਜਾ ਰਹੀ ਅਸਲਾ ਫੈਕਟਰੀ ਫੜੀ ਗਈ ਹੈ। ਇੱਥੋਂ ਪੰਜਾਬ ਨੂੰ ਹਥਿਆਰ ਸਪਲਾਈ ਕੀਤੇ ਜਾਂਦੇ ਸਨ। ਹਥਿਆਰ ਬਣਾਉਣ ਵਾਲੇ 10 ਵਿਅਕਤੀਆਂ ਨੂੰ 22 ਨਜਾਇਜ਼ ਪਿਸਤੌਲਾਂ ਸਮੇਤ ਕਾਬੂ ਕੀਤਾ ਗਿਆ ਹੈ। 2 ਵੱਖ-ਵੱਖ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।

ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਇਹ ਕਾਰਵਾਈ 1 ਦਸੰਬਰ ਤੋਂ ਸ਼ੁਰੂ ਹੋਈ ਸੀ ਜਦੋਂ ਖੰਨਾ ਪੁਲੀਸ ਨੇ ਨਾਕਾਬੰਦੀ ਦੌਰਾਨ ਗੁਰਲਾਲ ਸਿੰਘ ਸਾਜਨ ਵਾਸੀ ਹੋਠੀਆਂ (ਤਰਨਤਾਰਨ) ਅਤੇ ਮਨਦੀਪ ਸਿੰਘ ਵਾਸੀ ਜੰਡਿਆਲਾ ਪੱਟੀ ਨੂੰ 4 ਨਾਜਾਇਜ਼ ਪਿਸਤੌਲਾਂ ਸਮੇਤ ਕਾਬੂ ਕੀਤਾ ਸੀ। ਪੁੱਛਗਿੱਛ ਦੌਰਾਨ ਅੰਮ੍ਰਿਤਸਰ ਦੇ ਰਕਸ਼ਿਤ ਸੈਣੀ ਦਾ ਨਾਂ ਸਾਹਮਣੇ ਆਇਆ, ਜਿਸ ਨੂੰ ਇਹ ਹਥਿਆਰ ਸਪਲਾਈ ਕੀਤੇ ਜਾਣੇ ਸਨ। ਰਕਸ਼ਿਤ ਸੈਣੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਸੀ।

ਜਿਸ ਨੇ ਖੁਲਾਸਾ ਕੀਤਾ ਸੀ ਕਿ ਇਹ ਹਥਿਆਰ ਅਭਿਨਵ ਮਿਸ਼ਰਾ ਉਰਫ ਅਨੁਜ ਵਾਸੀ ਖਰਗੋਨ (ਮੱਧ ਪ੍ਰਦੇਸ਼), ਕਮਲ ਬਡੋਲੇ ਵਾਸੀ ਖਰਗੋਨ (ਮੱਧ ਪ੍ਰਦੇਸ਼) ਅਤੇ ਕੁਲਦੀਪ ਸਿੰਘ ਵਾਸੀ ਮੁਨਾਵਰ (ਮੱਧ ਪ੍ਰਦੇਸ਼) ਤੋਂ ਲਿਆਏ ਸਨ। ਉਸ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਵਿਸ਼ੇਸ਼ ਟੀਮ ਮੱਧ ਪ੍ਰਦੇਸ਼ ਭੇਜੀ ਗਈ ਸੀ। ਅਭਿਨਵ ਨੂੰ 11 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਕੋਲੋਂ 2 ਪਿਸਤੌਲ ਬਰਾਮਦ ਹੋਏ। ਕਮਲ ਬਡੋਲੇ ਨੂੰ ਕਾਬੂ ਕਰਕੇ 5 ਪਿਸਤੌਲ ਬਰਾਮਦ ਕੀਤੇ। ਕੁਲਦੀਪ ਸਿੰਘ ਕੋਲੋਂ 5 ਪਿਸਤੌਲ ਬਰਾਮਦ ਹੋਏ।

ਐਸਐਸਪੀ ਕੌਂਡਲ ਨੇ ਦੱਸਿਆ ਕਿ ਇਸੇ ਤਰ੍ਹਾਂ 6 ਦਸੰਬਰ ਨੂੰ ਸੀਆਈਏ ਸਟਾਫ਼ ਨੇ ਟੀ ਪੁਆਇੰਟ ਕਪਾਸ਼ ਫੈਕਟਰੀ ਰੋਡ ਨੇੜੇ ਤਜਿੰਦਰ ਸਿੰਘ ਸਾਬੀ ਅਤੇ ਅਰਜਿੰਦਰ ਸਿੰਘ ਜੋਹਨ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕੀਤਾ ਸੀ। ਇਨ੍ਹਾਂ ਦੇ ਸਬੰਧ ਬਾਹਰਲੇ ਸੂਬਿਆਂ ਵਿੱਚ ਬੈਠੇ ਹਥਿਆਰ ਸਪਲਾਈ ਕਰਨ ਵਾਲੇ ਸਮੱਗਲਰਾਂ ਨਾਲ ਵੀ ਜੁੜੇ ਹੋਏ ਹਨ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਕੋਲੋਂ ਛੇ ਹਥਿਆਰ ਬਰਾਮਦ ਹੋਏ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article