ਵੈਨਕੂਵਰ, 13 ਨਵੰਬਰ – ਬੀਤੇ ਕੁਝ ਦਿਨ ਪਹਿਲਾਂ ਕੈਨੇਡਾ ‘ਚ ਉਟਾਰੀਓ ਸ਼ਹਿਰ ਦੇ ਹਾਲਟਨ ‘ਚ ਦੋ ਗਰੁੱਪਾਂ ‘ਚ ਗੋਲੀਬਾਰੀ ਹੋਈ ਜਿਸ ਦੌਰਾਨ ਜ਼ਖ਼ਮੀ ਹੋਏ ਨੌਜਵਾਨ ਨੂੰ ਪੁਲਿਸ ਨੇ ਅਦਾਲਤ ‘ਚ ਪੇਸ਼ ਕੀਤਾ । ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਮੁਲਜ਼ਮ ਦੀ ਪੁਸ਼ਟੀ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ ਡੱਲਾ ਵਜੋੰ ਹੋਈ ਹੈ, ਜਿਸਦੇ ਵਿਰੁੱਧ ਪੰਜਾਬ ਵਿੱਚ ਕਤਲਾਂ ਤੇ ਫਰੌਤੀਆਂ ਦੇ ਮਾਮਲੇ ਦਰਜ ਹਨ ਤੇ ਉਸਨੂੰ ਫੜਾਏ ਜਾਣ ਲਈ ਇਨਾਮ ਰੱਖੇ ਹੋਏ ਹਨ।