Saturday, July 27, 2024
spot_img

ਅੰਮ੍ਰਿਤਸਰ ‘ਚ ਪੈਸਿਆਂ ਦੀ ਜਗ੍ਹਾ ਜਿੰਦਾ ਮੁਰਗੀਆਂ ਤੇ ਮੀਟ ਦੀ ਹੋਈ ਚੋਰੀ; ਘਟਨਾ CCTV ‘ਚ ਹੋਈ ਕੈਦ

Must read

ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਅਨੋਖੀ ਚੋਰੀ ਦੀ ਘਟਨਾ ਦਾ ਮਾਮਲਾ ਸਾਹਮਣੇ ਹੈ। ਇਹ ਚੋਰੀ ਦੀ ਵਾਰਦਾਤ ਇੱਕ ਮੀਟ ਦੀ ਦੁਕਾਨ ‘ਤੇ ਹੋਈ ਹੈ। ਜਿੱਥੇ ਦੋ ਚੋਰਾਂ ਨੇ ਦਾਖਲ ਹੋ ਕੇ ਜਿੰਦਾ ਮੁਰਗੀਆਂ ਅਤੇ ਮੀਟ ਚੋਰੀ ਕਰ ਲਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਸਾਰੀ ਘਟਨਾ ਵਿੱਚ ਚੋਰਾਂ ਨੇ ਨਾ ਤਾਂ ਨਕਦੀ ਚੋਰੀ ਕੀਤੀ ਅਤੇ ਨਾ ਹੀ ਗਲਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਸੀਸੀਟੀਵੀ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਘਟਨਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੀ ਹੈ। ਜਦੋਂ ਸਵੇਰੇ ਮਾਲਕ ਨੇ ਮੀਟ ਦੀ ਦੁਕਾਨ ਖੋਲ੍ਹੀ ਤਾਂ ਅੰਦਰੋਂ ਸਾਮਾਨ ਚੋਰੀ ਹੋਇਆ ਦੇਖ ਕੇ ਹੈਰਾਨ ਰਹਿ ਗਿਆ। ਚੋਰ ਛੱਤ ਰਾਹੀਂ ਦੁਕਾਨ ਅੰਦਰ ਦਾਖਲ ਹੋਏ ਸਨ। ਚੋਰ ਦੁਕਾਨ ਦੇ ਅੰਦਰ ਰੱਖਿਆ ਚਿਕਨ, ਮੀਟ ਅਤੇ ਕੁਝ ਪਾਈਪ ਚੋਰੀ ਕਰਕੇ ਫ਼ਰਾਰ ਹੋ ਗਏ। ਸੀਸੀਟੀਵੀ ਦੀ ਤਲਾਸ਼ੀ ਲਈ ਗਈ। ਜਿਸ ‘ਚ ਦੋ ਚੋਰ ਨਜ਼ਰ ਆਏ, ਜੋ ਦੁਕਾਨ ਦੇ ਅੰਦਰ ਘੁੰਮ ਰਹੇ ਸਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰਾਤ ਸਮੇਂ ਪੁਲੀਸ ਦੀ ਗਸ਼ਤ ਨਾ ਹੋਣ ਕਾਰਨ ਇੱਥੇ ਚੋਰੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਇਲਾਕੇ ਵਿੱਚ ਥੋੜ੍ਹੇ ਸਮੇਂ ਵਿੱਚ ਚੋਰੀ ਦੀ ਇਹ ਤੀਜੀ ਵਾਰਦਾਤ ਹੈ। ਇਸ ਤੋਂ ਪਹਿਲਾਂ ਦੋ ਦੁਕਾਨਾਂ ਦੇ ਤਾਲੇ ਟੁੱਟ ਚੁੱਕੇ ਹਨ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਦੇ ਆਧਾਰ ‘ਤੇ ਚੋਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਜਲਦੀ ਹੀ ਚੋਰਾਂ ਦਾ ਪਤਾ ਲਗਾ ਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article