ਰਾਜਸਥਾਨ ਵਿੱਚ ਇੱਕ ਗੁਰਸਿੱਖ ਲੜਕੀ ਲੋਕ ਸੇਵਾ ਕਮਿਸ਼ਨ ਵੱਲੋਂ ਕਰਵਾਈ ਗਈ ਨਿਆਂਇਕ ਪ੍ਰੀਖਿਆ ਵਿੱਚ ਇਸ ਲਈ ਨਹੀਂ ਬੈਠ ਸਕੀ ਕਿਉਂਕਿ ਉਸ ਨੇ ਕੱਕੜ ਕਿਰਪਾਨ ਪਾਈ ਹੋਈ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਰਾਜਸਥਾਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਇੱਕ ਗੁਰਸਿੱਖ ਕੁੜੀ ਨੂੰ ਕਿਰਪਾਨ ਉਤਾਰਨ ਲਈ ਕਹਿਣ ਅਤੇ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਤੋਂ ਰੋਕਣ ਦਾ ਵਿਰੋਧ ਕੀਤਾ ਹੈ।
ਜਿਸ ਗੁਰਸਿੱਖ ਲੜਕੀ ਦਾ ਮਾਮਲਾ ਸੁਖਬੀਰ ਬਾਦਲ ਨੇ ਉਠਾਇਆ ਹੈ, ਉਹ ਅੰਬਾਲਾ ਛਾਉਣੀ ਦੀ ਰਹਿਣ ਵਾਲੀ ਹੈ। ਲੜਕੀ ਦਾ ਨਾਮ ਲਖਵਿੰਦਰ ਕੌਰ ਹੈ ਅਤੇ ਉਹ ਰਿਆਤ ਕਾਲਜ ਆਫ਼ ਲਾਅ, ਰੂਪ ਨਗਰ ਵਿੱਚ ਸਹਾਇਕ ਪ੍ਰੋਫੈਸਰ ਹੈ। ਲਖਵਿੰਦਰ ਕੌਰ ਨੇ ਦੱਸਿਆ ਕਿ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੀ.ਐਚ.ਡੀ ਕਰ ਰਹੀ ਹੈ ਅਤੇ ਇਹ ਉਸ ਦਾ ਆਖਰੀ ਸਾਲ ਹੈ। ਉਹ ਨਿਆਂਪਾਲਿਕਾ ਦੀ ਪ੍ਰੀਖਿਆ ਦੀ ਵੀ ਤਿਆਰੀ ਕਰ ਰਹੀ ਸੀ।