Saturday, July 27, 2024
spot_img

ਅਰਬਾਜ਼ ਖਾਨ ਨੇ ਸ਼ੂਰਾ ਖਾਨ ਨਾਲ ਕਰਵਾਇਆ 46 ਸਾਲ ਦੀ ਉਮਰ ‘ਚ ਵਿਆਹ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

Must read

ਬਾਲੀਵੁੱਡ ਅਦਾਕਾਰ ਅਤੇ ਫਿਲਮ ਨਿਰਮਾਤਾ ਅਰਬਾਜ਼ ਖਾਨ ਨੇ 56 ਸਾਲ ਦੀ ਉਮਰ ਵਿੱਚ ਮੇਕਅਪ ਆਰਟਿਸਟ ਸ਼ੂਰਾ ਖਾਨ ਨਾਲ ਦੂਜਾ ਵਿਆਹ ਕਰਵਾ ਲਿਆ ਹੈ। ਦੋਹਾਂ ਦਾ ਵਿਆਹ ਐਤਵਾਰ ਦੇਰ ਸ਼ਾਮ ਅਰਬਾਜ਼ ਦੀ ਭੈਣ ਅਰਪਿਤਾ ਖਾਨ ਦੇ ਘਰ ਹੋਇਆ।

ਦੇਰ ਰਾਤ ਅਰਬਾਜ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪਤਨੀ ਸ਼ੂਰਾ ਨਾਲ ਫੋਟੋਆਂ ਸ਼ੇਅਰ ਕੀਤੀਆਂ। ਇਸ ਨੂੰ ਸਾਂਝਾ ਕਰਦੇ ਹੋਏ ਅਰਬਾਜ਼ ਨੇ ਲਿਖਿਆ- ‘ਆਪਣੇ ਪਿਆਰਿਆਂ ਦੀ ਮੌਜੂਦਗੀ ਵਿੱਚ, ਅਸੀਂ ਪਿਆਰ ਅਤੇ ਇੱਕਜੁਟਤਾ ਦੀ ਸਦੀਵੀ ਸ਼ੁਰੂਆਤ ਕਰਦੇ ਹਾਂ। ਸਾਡੇ ਇਸ ਖਾਸ ਦਿਨ ‘ਤੇ ਸਾਨੂੰ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦੀ ਲੋੜ ਹੈ।

ਦੇਰ ਸ਼ਾਮ ਰਵੀਨਾ ਟੰਡਨ ਨੇ ਇੱਕ ਥ੍ਰੋਬੈਕ ਵੀਡੀਓ ਨੂੰ ਸਾਂਝਾ ਕੀਤਾ। ਇਸ ‘ਚ ਉਹ ਅਰਬਾਜ਼ ਖਾਨ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਰਵੀਨਾ ਨੇ ਲਿਖਿਆ, ‘ਵਧਾਈਆਂ, ਵਧਾਈਆਂ, ਵਧਾਈਆਂ… ਮੇਰੇ ਪਿਆਰੇ ਸ਼ੂਰਾ ਖਾਨ ਅਤੇ ਅਰਬਾਜ਼ ਖਾਨ। ਦੋਵਾਂ ਲਈ ਬਹੁਤ ਖੁਸ਼ ਹਾਂ। ਪਾਰਟੀ ਅਜੇ ਸ਼ੁਰੂ ਹੋਈ ਹੈ। ਸ਼੍ਰੀਮਤੀ ਅਤੇ ਸ਼੍ਰੀਮਾਨ ਸ਼ੂਰਾ ਅਰਬਾਜ਼ ਖਾਨ। ਦੱਸ ਦੇਈਏ ਕਿ ਅਰਬਾਜ਼ ਦੀ ਦੁਲਹਨ ਸ਼ੂਰਾ ਰਵੀਨਾ ਦੀ ਮੇਕਅੱਪ ਆਰਟਿਸਟ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article