Thursday, September 19, 2024
spot_img

ਅਦਾਕਾਰ ਬੱਬੂ ਮਾਨ ਲੋਕ ਨਾਇਕ ਸੁੱਚਾ ਸਿੰਘ ਸੂਰਮਾ ਦੇ ਜੱਦੀ ਪਿੰਡ ਸਮਾਓ ਪੁੱਜੇ, ਕਹੀ ਇਹ ਵੱਡੀ ਗੱਲ !

Must read

ਲੁਧਿਆਣਾ, 18 ਸਤੰਬਰ : ਅਦਾਕਾਰ ਬੱਬੂ ਮਾਨ ਪੰਜਾਬੀ ਲੋਕ ਨਾਇਕ ਸੁੱਚਾ ਸਿੰਘ ਸੂਰਮਾ ਦੀ ਜੀਵਨੀ ਅਧਾਰਿਤ ਬਣੀ ਫਿਲਮ ‘ਸੁੱਚਾ ਸੂਰਮਾ’ ਦੀ ਪ੍ਰਮੋਸ਼ਨ ਲਈ ਬੀਤੇ ਦਿਨ ਸੁੱਚਾ ਸੂਰਮਾ ਦੇ ਜੱਦੀ ਪਿੰਡ ਆਪਣੀ ਟੀਮ ਸਮੇਤ ਪੁੱਜੇ।
ਫਿਲਮ ਦੀ ਟੀਮ ਨੇ ਪਿੰਡ ਪਹੁੰਚ ਕੇ ਸਭ ਤੋਂ ਪਹਿਲਾ ਪਿੰਡ ਦੇ ਹੀ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਨਤਮਸਤਕ ਹੋਏ। ਇਸ ਮੌਕੇ ਅਦਾਕਾਰ ਬੱਬੂ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਫਿਲਮ ਦੀ ਸਟਾਰ ਕਾਸਟ ਨਾਲ ਇੱਥੇ ਪਹੁੰਚ ਕੇ ਬਹੁਤ ਖੁਸ਼ੀ ਹੋਈ, ਪਿੰਡ ਦੇ ਕੁਝ ਬਜ਼ਰੁਗਾਂ ਦਾ ਵੀਡੀਓ ਕਲਿੱਪ ਉਹਨਾਂ ਤੱਕ ਪਹੁੰਚਿਆ ਸੀ ਕਿ ਮੈਂ ਸਮਾਓਂ ਪਿੰਡ ਆਵਾਂ, ਉਹਨ੍ਹਾਂ ਦੇ ਇਸ ਖਾਸ ਸੁਨੇਹੇ ਨੂੰ ਜਰੂਰੀ ਸਮਝ ਦੇ ਹੋਏ ਉਹ ਪਿੰਡ ਵਿੱਚ ਬਣੀ ਸੁੱਚਾ ਸਿੰਘ ਸੂਰਮੇ ਦੀ ਸਮਾਧ ਤੇ ਪਹੁੰਚੇ।ਉਹਨਾਂ ਸੁੱਚਾ ਸਿੰਘ ਸੂਰਮਾ ਦੀ ਸਮਾਧ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਿਲਮ ਸੁੱਚਾ ਸੂਰਮਾ ਦੀ ਟੀਮ ਨੇ ਇਹ ਫਿਲਮ ਖੋਜ ਅਧਾਰਿਤ ਬਣਾਈ ਹੈ, ਕੁਝ ਉਣਤਾਈਆਂ ਹੋ ਸਕਦੀਆਂ ਪਰ ਸੱਚ ਦੇ ਬਹੁਤ ਨੇੜੇ ਪੁਹੰਚਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਸੂਰਮਿਆਂ, ਲੋਕ ਨਾਇਕਾਂ ਅਤੇ ਇਤਿਹਾਸਕ ਫਿਲਮਾਂ ਬਣਾਉਣ ਦੀ ਗੱਲ ਆਖੀ। ਅਦਾਕਾਰ ਬੱਬੂ ਮਾਨ ਨੇ ਪਿੰਡ ਦੀ ਪੰਚਾਇਤ ਨੂੰ ਗੁਰਦੁਆਰਾ ਸਾਹਿਬ ਅਤੇ ਪਿੰਡ ਦੇ ਵਿਕਾਸ ਕਾਰਜਾਂ ਲਈ ਨਕਦ ਰਾਸ਼ੀ ਭੇਟ ਕੀਤੀ। ਇਸ ਦੌਰਾਨ ਬੱਬੂ ਮਾਨ, ਘੁੱਕਰ ਸਿੰਘ ਦੀ ਪੀੜ੍ਹੀ ਵਿੱਚੋਂ ਗੋਰਾ ਸਿੰਘ ਨੰਬਰਦਾਰ ਨੂੰ ਵੀ ਮਿਲੇ। ਪਿੰਡ ਵਾਸੀਆਂ ਵੱਲੋਂ ਬੱਬੂ ਮਾਨ ਦਾ ਭਰਵਾਂ ਸਵਾਗਤ ਕੀਤਾ ਗਿਆ। ਪਿੰਡ ਦੀ ਪੰਚਾਇਤ ਵੱਲੋਂ ਬੱਬੂ ਮਾਨ ਅਤੇ ਸਮੁੱਚੀ ਫਿਲਮ ਦੀ ਟੀਮ ਨੂੰ ਜੀ ਆਇਆਂ ਆਖਿਆ ਅਤੇ ਧੰਨਵਾਦ ਵੀ ਕੀਤਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article