ਸਰੀਨ ਸ਼ਹਿਰ ਦੇ ਸਰਕਾਰੀ ਸਿਵਲ ਹਸਪਤਾਲ ਦੇ ਵਿੱਚੋਂ ਤਿੰਨ ਦਿਨ ਦਾ ਬੱਚਾ ਚੋਰੀ ਹੋਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਸ਼ਿਕਾਇਤ ਉਨ੍ਹਾਂ ਨੇ ਇਲਾਕਾ ਪੁਲਸ ਨੂੰ ਕੀਤੀ ਹੈ। ਸੂਚਨਾ ਮਿਲਦੇ ਹੀ ਪੁਲਿਸ ਦੇ ਕਈ ਅਫਸਰ ਮੌਕੇ ‘ਤੇ ਪਹੁੰਚੇ ਅਤੇ ਟੀਮਾਂ ਬਣਾ ਕੇ ਸ਼ਹਿਰ ਦੇ ਵਿੱਚ ਅਲਗ ਅਲਗ ਜਗਾ ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਬੱਚੇ ਚੋਰੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਇਸ ਹਸਪਤਾਲ ਵਿਚੋ ਬੱਚਾ ਚੋਰੀ ਹੋ ਚੁੱਕਾ ਹੈ।
ਜਾਣਕਾਰੀ ਦੇ ਮੁਤਾਬਕ ਕਾਰਾਬਾਰਾ ਦੇ ਰਹਿਣ ਵਾਲੇ ਸਬੀਕ ਨੇ ਆਪਣੀ ਪਤਨੀ ਨੂੰ ਤਿੰਨ ਪਹਿਲਾਂ ਇੱਥੇ ਦਾਖਲ ਕਰਾਇਆ ਸੀ। ਇਸ ਦੌਰਾਨ ਉਸ ਨੇ ਇਕ ਬੇਟੇ ਨੂੰ ਜਨਮ ਦਿੱਤਾ| ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਜਚਾ ਬੱਚਾ ਹਸਪਤਾਲ ਦੇ ਐਸਐਮਉ ਨੇ ਦੱਸਿਆ ਕਿ ਰਾਤ ਨੂੰ 12 ਵਜੇ ਦੇ ਕਰੀਬ ਇੱਕ ਪਤੀ ਪਤਨੀ ਇਕ ਬੱਚਾ ਦੇ ਨਾਲ ਹਸਪਤਾਲ ਵਿਚ ਆਏ ਸਨ ਜੋ ਸਵੇਰੇ ਤਿੰਨ ਵਜੇ ਦੇ ਕਰੀਬ ਇਹ ਕਹਿ ਕੇ ਵਾਰਡ ਅੰਦਰ ਚਲੇ ਗਏ ਕੀ ਸਾਡਾ ਇੱਕ ਪੇਸ਼ਂਟ ਇਥੇ ਹੈ ਜਿਸ ਨੂੰ ਅਸੀਂ ਦੇਖਣ ਆਏ ਹਾ| ਉਧਰ ਸਫੀਕ ਦੀ ਪਤਨੀ ਸ਼ਬਨਮ ਨੇ ਦੱਸਿਆ ਕਿ ਉਸਨੇ ਤਿੰਨ ਵਜੇ ਦੇ ਕਰੀਬ ਬੱਚੇ ਨੂੰ ਦੁੱਧ ਪਿਲਾਇਆ ਅਤੇ ਉਸਦੀ ਅੱਖ ਲਗ ਗਈ|
ਇਸ ਦੌਰਾਨ ਉਸਦੇ ਇਕ ਰਿਸ਼ਤੇਦਾਰ ਨੇ ਪੁੱਛਿਆ ਕਿ ਬੱਚਾ ਕਿੱਥੇ ਹੈ ਤਾਂ ਬੱਚਾ ਆਪਣੀ ਜਗਾ ‘ਤੇ ਨਹੀਂ ਸੀ। ਇਸ ਦੌਰਾਨ ਵਾਰਡ ਵਿਚ ਬੱਚਾ ਚੋਰੀ ਹੋਣ ਦਾ ਰੌਲਾ ਪੈ ਗਿਆ। ਇਸੇ ਦੌਰਾਨ ਹਸਪਤਾਲ ਪ੍ਰਸ਼ਾਸਨ ਨੇ ਇਸ ਦੀ ਸੂਚਨਾ ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਦੇ ਕਈ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਜਿੰਨਾ ਨੇ ਹਸਪਤਾਲ ਦੇ ਵਿਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਇਸ ਦੌਰਾਨ ਪਤਾ ਲੱਗਾ ਕਿ ਇੱਕ ਆਦਮੀ ਬੱਚਾ ਚੋਰੀ ਕਰਕੇ ਲੈ ਕੇ ਜਾ ਰਿਹਾ ਹੈ। ਪਰਿਵਾਰ ਵਾਲਿਆਂ ਦਾ ਆਰੋਪ ਹੈ ਕਿ ਹਸਪਤਾਲ ਦੇ ਸਟਾਫ ਨੇ ਉਨ੍ਹਾਂ ਦੇ ਨਾਲ ਮਾੜਾ ਵਰਤਾਵ ਕੀਤਾ। ਪੁਲਿਸ ਨੇ ਅਲੱਗ-ਅਲੱਗ ਟੀਮਾਂ ਬਣਾ ਅਤੇ ਸ਼ਹਿਰ ਦੇ ਵਿੱਚ ਕਈ ਜਗ੍ਹਾ ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।