ਦਿ ਸਿਟੀ ਹੈਡਲਾਈਨ
ਲੁਧਿਆਣਾ, 19 ਨਵੰਬਰ
ਵਿਸ਼ਵ ਕੱਪ ਦੇ ਫਾਈਨਲ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਭਾਰਤ ਦੀ ਜਿੱਤ ਦੀ ਅਰਦਾਸ ਲਈ ਹਵਨ ਯੱਗ ਕਰਨ ਵਾਲੇ ਸ਼ਿਵ ਸੈਨਾ ਵਾਲਿਆਂ ਨੇ ਸ਼ਾਮ ਹੁੰਦੇ ਹੁੰਦੇ ਭਾਰਤ ਦੀ ਟੀਮ ਦੇ ਹਾਰਦੇ ਹੀ ਇਸਦੇ ਲਈ ਸੱਟੇਬਾਜ਼ਾਂ ਨੂੰ ਜਿੰਮੇਵਾਰ ਦੱਸਿਆ। ਟੀਮ ਇੰਡੀਆ ਦੇ ਹਾਰਦੇ ਹੀ ਸ਼ਿਵ ਸੈਨਾ ਪੰਜਾਬ ਵਾਲਿਆਂ ਨੇ ਸੋਸ਼ਲ ਮੀਡੀਆ ’ਤੇ ਪੋਸਟਾਂ ਪਾਈਆਂ ਕਿ ਸੱਟੇਬਾਜ ਅੱਜ ਵਿਸ਼ਵ ਕੱਪ ਦੇ ਲਈ ਖੇਲਾ ਕਰ ਗਏ। ਹਾਲਾਂਕਿ, ਟੀਮ ਇੰਡੀਆ ਦੇ ਮੈਚ ਹਾਰਨ ਤੋਂ ਬਾਅਦ ਕ੍ਰਿਕਟ ਪ੍ਰੇਮੀਆਂ ਵਿੱਚ ਮਾਯੂਸੀ ਹੈ। ਕਈ ਸ਼ਹਿਰਾਂ ਵਿੱਚ ਕ੍ਰਿਕਟ ਦੇ ਪ੍ਰੇਮੀ ਰੋਂਦੇ ਹੋਏ ਵੀ ਨਜ਼ਰ ਆਏ।
240 ਰਨਾਂ ਦਾ ਟਾਰਗੇਟ ਦੇਣ ਤੋਂ ਬਾਅਦ ਵਿਸ਼ਵ ਕੱਪ ਦੇ ਅੱਜ ਦੇ ਫਾਈਨਲ ਮੈਚ ਵਿੱਚ ਗੇਂਦਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ ਸ਼ੁਰੂਆਤ ਤਾਂ ਸਹੀ ਕੀਤੀ ਸੀ। ਪਰ ਬਾਅਦ ਵਿੱਚ ਇਹ ਮਾਹੌਲ ਵਿਗੜਦਾ ਗਿਆ। ਟੀਮ ਇੰਡੀਆ ਦੇ ਪ੍ਰਦਰਸ਼ਨ ਤੋਂ ਲੱਗ ਰਿਹਾ ਸੀ ਕਿ 140 ਕਰੋੜ ਦੇਸ਼ਵਾਸੀਆਂ ਦੀ ਆਸ ਦੇ ਦਬਾਅ ਹੇਠ ਹਨ। ਮੈਚ ਹਾਰਦਿਆਂ ਹੀ ਜਿਹੜੇ ਸ਼ਿਵ ਸੈਨਾ ਵਾਲੇ ਟੀਮ ਇੰਡੀਆ ਦੀ ਜਿੱਤੇ ਦੇ ਦਾਅਵੇ ਕਰ ਰਹੇ ਸਨ, ਉਨ੍ਹਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਟੀਮ ਇੰਡੀਆ ਬਹੁਤ ਹੀ ਵੱਧਿਆ ਤਰੀਕੇ ਦੇ ਨਾਲ ਖੇਡੀ ਹੈ। ਪਰ ਸੱਟੇਬਾਜਾਂ ਨੇ ਟੀਮ ਨੂੰ ਮੈਚ ਜਿੱਤਣ ਨਹੀਂ ਦਿੱਤਾ। ਸ਼ਿਵ ਸੈਨਾ ਦੇ ਰਾਜੀਵ ਟੰਡਨ ਤੇ ਸੰਦੀਪ ਗੋਰਾ ਥਾਪਰ ਨੇ ਪੋਸਟ ਪਾਈ ਕਿ ਸਾਰਿਆਂ ਨੂੰ ਆਸ ਸੀ ਕਿ ਟੀਮ ਇੰਡੀਆ ਦੀ ਜਿੱਤ ਹੋਵੇਗੀ, ਸੱਟੇਬਾਜ਼ਾਰ ਵਿੱਚ ਵੀ ਟੀਮ ਇੰਡੀਆ ਮੈਚ ਜਿੱਤਣ ਵਿੱਚ ਸਭ ਤੋਂ ਮੋਹਰੀ ਸੀ। ਪਰ ਬਾਅਦ ਵਿੱਚ ਸੱਟੇਬਾਜ਼ ਗੇਮ ਕਰ ਗਏ।